Hadith for the World
Tap the image to view it full size
Jurisprudence and Juristic Principles

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 66 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸ ਦਾ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਵੇ। ਚੰਗੇ ਆਚਰਣ ਦਾ ਮਤਲਬ ਹੈ: ਹੱਸ ਕੇ ਮਿਲਣਾ, ਲੋਕਾਂ ਦੀ ਭਲਾਈ ਕਰਨਾ, ਚੰਗੇ ਬੋਲ ਬੋਲਣਾ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ। ਇਸੇ ਤਰ੍ਹਾਂ ਸਭ ਤੋਂ ਵਧੀਆ (ਉੱਤਮ) ਮੋਮਿਨ ਉਹ ਹੈ ਜੋ ਆਪਣੇ ਪਰਿਵਾਰ ਦੀਆਂ ਔਰਤਾਂ, ਜਿਵੇਂ ਪਤਨੀ, ਧੀਆਂ, ਭੈਣਾਂ ਅਤੇ ਹੋਰ ਰਿਸ਼ਤੇਦਾਰ ਔਰਤਾਂ ਨਾਲ ਸਭ ਤੋਂ ਚੰਗਾ ਸਲੂਕ ਰੱਖਦਾ ਹੋਵੇ। ਕਿਉਂਕਿ ਇਹ ਔਰਤਾਂ ਚੰਗੇ ਸਲੂਕ ਦੀ ਸਭ ਤੋਂ ਵੱਧ ਹੱਕਦਾਰ ਹੁੰਦੀਆਂ ਹਨ।

Source
رواه أبو داود والترمذي وأحمد
Download image

Saved at original quality