Hadith for the World

All hadiths

The complete card collection, filter by chapter

655 hadiths

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਇੱਕ ਅਨਸਾਰੀ ਔਰਤ ਤੋਂ, (ਹਦੀਸ ਦੇ ਰਵੀ ਕਹਿੰਦੇ ਹਨ) ਜਿਸ ਦਾ ਨਾਂ ਅਬਦੁੱਲਾਹ ਇਬਨ ਅੱਬਾਸ (ਰ.) ਨੇ ਦੱਸਿਆ ਸੀ, ਲੇਕਿਨ ਮੈਂ ਭੁੱਲ ਗਿਆ, ਪੁੱਛਿਆ: "ਤੈਨੂੰ ਸਾਡੇ ਨਾਲ ਹੱਜ ਕਰਨ ਤੋਂ ਕਿਸ ਚੀਜ਼ ਨੇ ਰੋਕ ਦਿੱਤਾ?" ਉਸ ਨੇ ਜਵਾਬ ਦਿੱਤਾ: ਸਾਡੇ ਕੋਲ ਸਿਰਫ਼ ਦੋ ਹੀ ਊਠ ਸਨ। ਇੱਕ 'ਤੇ ਸਵਾਰ ਹੋ ਕੇ ਮੇਰੇ ਬੇਟੇ ਦੇ ਪਿਤਾ ਤੇ ਮੇਰੇ ਬੇਟੇ ਨੇ ਹੱਜ ਕੀਤਾ, ਜਦੋਂ ਕਿ ਦੂਜਾ ਊਠ ਸਾਡੇ ਲਈ ਪਾਣੀ ਲਿਆਉਣ ਲਈ ਛੱਡ ਗਏ। ਉਸ ਦੀ ਗੱਲ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਰਮਜ਼ਾਨ ਆਵੇ, ਤਾਂ ਉਮਰਾ ਕਰ ਲੈਣਾ। ਕਿਉਂਕਿ ਰਮਜ਼ਾਨ ਵਿੱਚ ਕੀਤਾ ਗਿਆ ਉਮਰਾ ਹੱਜ ਦੇ ਬਰਾਬਰ ਹੁੰਦਾ ਹੈ।"متفق عليه
عن فَضَالَةُ بنُ عُبَيْدٍ وسلمان الفارسي وعقبة بن عامر الجهني رضي الله عنهم مرفوعاً: «كُلُّ مَيِّتٍ يُخْتَمُ على عَمَلِهِ إلا الُمرَابِطَ في سبيل الله، فإنه يَنْمِي لَهُ عَمَلَهُ يوم القيامة، ويُؤَمَّنُ فتنة القبر».رواه أبو داود والترمذي وأحمد من حديث فضالة -رضي الله عنه
ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਮੈਂ ਨਬੀ ਮੁਹੰਮਦ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜੋ ਵਿਅਕਤੀ ਅੱਲਾਹ ਲਈ ਹੱਜ ਕਰਦਾ ਹੈ ਅਤੇ (ਹੱਜ ਦੇ ਦੌਰਾਨ) ਨਾ ਤਾਂ ਕੋਈ ਅਸ਼ਲੀਲ ਗੱਲ ਕਰਦਾ ਹੈ ਅਤੇ ਨਾ ਹੀ ਕੋਈ ਗੁਨਾਹ ਕਰਦਾ ਹੈ, ਤਾਂ ਉਹ (ਹੱਜ ਤੋਂ) ਏਦਾਂ ਵਾਪਸ ਆਉਂਦਾ ਹੈ ਜਿਵੇਂ ਉਸ ਦੀ ਮਾਂ ਨੇ ਉਸ ਨੂੰ ਅੱਜ ਹੀ ਜੰਮਿਆ ਹੋਵੇ।"متفق عليه
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਹੇ ਅੱਲਾਹ ਦੇ ਰਸੂਲ! ਅਸੀਂ ਜਿਹਾਦ ਨੂੰ ਸਭ ਤੋਂ ਵਧੀਆ ਅਮਲ ਸਮਝਦੇ ਹਾਂ, ਤਾਂ ਕੀ ਅਸੀਂ ਜਿਹਾਦ ਨਾ ਕਰੀਏ? ਆਪ ﷺ ਨੇ ਫਰਮਾਇਆ: "ਨਹੀਂ, ਸਗੋਂ ਤੁਹਾਡੇ ਲਈ ਸਭ ਤੋਂ ਉੱਤਮ ਜਿਹਾਦ ਮਬਰੂਰ (ਕਬੂਲ ਕੀਤਾ ਗਿਆ) ਹੱਜ ਹੈ।"رواه البخاري
ਹਜ਼ਰਤ ਇਬਨ ਉਮਰ ਰਜ਼ਿਅੱਲਾਹੁ ਅੰਨਹੁਮਾ ਨੇ ਕਿਹਾ: ਰਸੂਲ ਅੱਲਾਹ ﷺ ਨੇ ਫਰਮਾਇਆ: «ਜਦੋਂ ਅੱਲਾਹ ਕਿਆਮਤ ਦੇ ਦਿਨ ਪਹਿਲਿਆਂ ਅਤੇ ਆਖਰੀਆਂ ਸਭ ਨੂੰ ਇਕੱਠਾ ਕਰੇਗਾ, ਤਾਂ ਹਰ ਧੋਖੇਬਾਜ਼ ਲਈ ਇੱਕ ਝੰਡਾ ਚੁੱਕਿਆ ਜਾਵੇਗਾ, ਤਾਂ ਪੁੱਛਿਆ ਜਾਵੇਗਾ: ਇਹ ਫ਼ੁਲਾਨ ਬਿਨ ਫ਼ੁਲਾਨ ਦੀ ਧੋਖਾ ਗਾਰੀ ਹੈ।»متفق عليه
ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।متفق عليه
ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਮੈਂ ਕਦੀ ਆਪਣੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਦੀ ਨਕਲ ਕਰਦੇ ਹੋਏ।متفق عليه
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਔਰਤ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਦੇ ਕਿਸੇ ਗਜ਼ਵਾ (ਜੰਗ) ਵਿੱਚ ਮਰੀ ਹੋਈ ਮਿਲੀ, ਤਾਂ ਅੱਲਾਹ ਦੇ ਨਬੀ ﷺ ਨੇ ਔਰਤਾਂ ਅਤੇ ਬੱਚਿਆਂ ਦੇ ਕਤਲ ਦੀ ਨਿੰਦਾ ਕੀਤੀ।متفق عليه
عن عبد الله بن أبي أوفى رضي الله عنه أَنَّ رسول الله صلى الله عليه وسلم فِي بَعْض أَيَّامه التي لَقِي فيها العدو انتظر، حتى إذا مَالَتِ الشمس قام فِيهم، فقال: «أَيُّها الناس، لا تَتَمَنَّوْا لِقَاء الْعَدُوِّ، وَاسْأَلوا الله الْعافية فَإِذا لَقِيتموهم فَاصْبِرُوا، وَاعلموا أَنَّ الْجَنَّة تحت ظِلال السُّيوف ثُمَّ قَال النَّبِي صلى الله عليه وسلم: اللهمَّ مُنزِلَ الْكتاب، وَمُجْرِيَ السَّحاب، وَهازم الأَحْزاب: اهْزِمهم، وَانصُرنا علَيهم».متفق عليه
عن عَائِشَةُ رضي الله عنها «أَنَّ قُرَيْشا أَهَمَّهُم شَأن المَخْزُومِيَّة التي سَرَقَتْ، فَقَالُوا: مَنْ يُكَلِّمُ فيها رسول الله صلى الله عليه وسلم ؟، فقالوا: وَمَنْ يَجْتَرِئُ عليه إلا أسامة بن زيد حِبُّ رسول الله صلى الله عليه وسلم فَكَلَّمَهُ أسامة، فَقَالَ: أَتَشْفَعُ فِي حَدٍّ مِنْ حُدُودِ الله؟ ثُمَّ قَامَ فَاخْتَطَبَ، فقال: إنَّمَا أَهْلَكَ الذين مِنْ قَبْلِكُمْ أنهم كانوا إذا سرق فيهم الشريف تركوه، وإذا سرق فيهم الضعيف أَقَامُوا عليه الحد، وَأَيْمُ الله: لَوْ أَنَّ فاطمة بنت محمد سَرَقَتْ لَقَطَعْتُ يَدَهَا». وَفِي لَفْظٍ «كانت امرأة تَسْتَعِيرُ المَتَاعَ وَتَجْحَدُهُ، فَأَمَرَ النبي صلى الله عليه وسلم بِقَطْعِ يَدِهَا».متفق عليه
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਮੰਨਤ ਮੰਨਣ (ਸੁੱਖ ਸੁੱਖਣ) ਤੋਂ ਮਨਾਹ ਕੀਤਾ ਅਤੇ ਫਰਮਾਇਆ: "ਮੰਨਤ ਕੋਈ ਭਲਾਈ ਨਹੀਂ ਲਿਆਉਂਦੀ। ਇਸ ਨਾਲ ਤਾਂ ਕੇਵਲ ਕੰਜੂਸ ਦਾ ਧਨ ਕਢਿਆ ਜਾਂਦਾ ਹੈ।"متفق عليه
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਲੋਕਾਂ ਵਿਚਕਾਰ ਸਭ ਤੋਂ ਪਹਿਲਾਂ ਖੂਨ ਦੇ ਬਾਰੇ ਫੈਸਲਾ ਹੋਵੇਗਾ।»متفق عليه
ਆਈਸ਼ਾ ਉਮੁਲ ਮੋਮੀਨਾਤ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: ਹੱਥ ਕੱਟਿਆ ਜਾਵੇਗਾ ਜੇ ਕੋਈ ਕਿਸੇ ਨੂੰ ¼ ਦਿਨਾਰ ਜਾਂ ਵੱਧ ਦੀ ਚੋਰੀ ਕਰੇ।متفق عليه
ਸਹਲ ਬਿਨ ਸਆਦ ਅਲ-ਸਆਦੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਰਬਾਤ (ਰਖਿਆ/ਜੰਗ ਵਿੱਚ ਰਹਿਣਾ) ਇੱਕ ਦਿਨ ਅੱਲਾਹ ਦੇ ਰਸਤੇ ਵਿੱਚ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।،ਅਤੇ ਤੁਹਾਡੇ ਵਿੱਚੋਂ ਕਿਸੇ ਦੇ ਸੌਟ (ਜੋ ਸਵਾਰ ਲਈ ਰੌਡ ਜਾਂ ਸਵਾਰ ਦਾ ਹਥਿਆਰ ਹੋਵੇ) ਦਾ ਸਥਾਨ ਜੰਨਤ ਵਿੱਚ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।ਅਤੇ ਉਹ ਅਦਮੀ ਜੋ ਅੱਲਾਹ ਦੇ ਰਸਤੇ ਵਿੱਚ ਦਿਨ ਦੀ ਸਵੇਰ ਜਾਂ ਸ਼ਾਮ ਦਾ ਸਫਰ ਕਰਦਾ ਹੈ, ਉਹ ਵੀ ਦੁਨੀਆ ਅਤੇ ਇਸ ਵਿੱਚ ਮੌਜੂਦ ਸਭ ਚੀਜ਼ਾਂ ਤੋਂ ਬੇਹਤਰ ਹੈ।»متفق عليه
ਅਬੁ-ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਕੋਲੋਂ ਉਸ ਵਿਅਕਤੀ ਬਾਰੇ ਪੁੱਛਿਆ ਗਿਆ, ਜੋ ਆਪਣੀ ਬਹਾਦਰੀ ਦਿਖਾਉਣ ਲਈ ਲੜਦਾ ਹੈ, ਉਹ ਵਿਅਕਤੀ ਜੋ ਆਪਣੀ ਕੌਮ ਜਾਂ ਦੇਸ਼ ਲਈ ਲੜਦਾ ਹੈ ਅਤੇ ਉਹ ਵਿਅਕਤੀ ਜੋ ਸਿਰਫ ਰਿਆ (ਦਿਖਾਵੇ) ਲਈ ਲੜਦਾ ਹੈ; ਇਨ੍ਹਾਂ ਵਿੱਚੋਂ ਕਿਸ ਦੀ ਲੜਾਈ ਅੱਲਾਹ ਦੇ ਰਾਹ ਵਿੱਚ ਹੈ? ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।"متفق عليه
ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾਇਆ: ਜੇਕਰ ਮੈਂ ਉਸ ਨੂੰ ਇੱਕ-ਦੋ ਵਾਰੀ ਇਸ (ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ) ਤੋਂ ਮਨਾਹ ਨਾ ਕੀਤਾ ਹੁੰਦਾ, ਤਾਂ ਮੈਂ ਇੰਜ ਨਾ ਕਰਦਾ। ਲੇਕਿਨ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: «ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।»متفق عليه
ਉਮਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਦੁਨੀਆ ਵਿੱਚ ਰੇਸ਼ਮੀ ਲਿਬਾਸ ਪਹਿਨਿਆ, ਉਹ ਉਸਨੂੰ ਆਖਰਤ ਵਿੱਚ ਨਹੀਂ ਪਹਿਨੇਗਾ।"متفق عليه
عن أبي هريرة رضي الله عنه قَالَ: قَالَ رَسُولُ اللَّهِ صلى الله عليه وسلم : «ما من مَكْلُومٍ يُكْلَمُ في سبيل الله، إلا جاء يومَ القيامة، وكَلْمُهُ يَدْمَى: اللَّونُ لَوْنُ الدَّمِ، والرِّيحُ رِيحُ المِسْكِ».متفق عليه
ਇਬਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਕੁੱਤਾ ਰੱਖਦਾ ਹੈ, ਸਿਵਾਏ ਨੁਕਸਾਨਦੇਹ ਕੁੱਤੇ ਜਾਂ ਪਾਲਤੂ ਜਾਨਵਰਾਂ ਲਈ, ਹਰ ਦਿਨ ਉਸਦੇ ਅਮਲ ਤੋਂ ਦੋ ਕਿਰਾਤਾਂ ਘਟਾ ਦਿੱਤੀਆਂ ਜਾਂਦੀਆਂ ਹਨ।" ਸਲੇਮ ਨੇ ਕਿਹਾ: ਅਤੇ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਕਹਿੰਦੇ ਸਨ: "ਜਾਂ ਖੇਤੀ ਵਾਲਾ ਕੁੱਤਾ," ਅਤੇ ਉਹ ਖੇਤੀ ਵਾਲਾ ਸੀ।متفق عليه
عن ثابِت بْن الضَّحَاكِ رضي الله عنه أنه بايع رسول الله صلى الله عليه وسلم تحت الشجرة، وأن رسول الله صلى الله عليه وسلم قال: «من حلف على يمين بملة غير الإسلام، كاذبا مُتَعَمِّدًا فهو كما قال، ومن قتل نفسه بشيء عُذِّبَ به يوم القيامة، وليس على رجل نَذْرٌ فيما لا يملك» وَفِي رِوَايَة: «ولَعْنُ المؤمنِ كَقَتْلِهِ». وفي رواية: «من ادَّعَى دَعْوَى كَاذِبَةً لِيَتَكَثَّرَ بها لم يَزِدْهُ اللهُ -عزَّ وجل- إلا قِلَّةً».متفق عليه
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।"متفق عليه
عن عَبْد اللهِ بن أبي أوفى رضي الله عنهما قال: «غَزَوْنَا مَعَ رَسُولِ الله صلى الله عليه وسلم سَبْعَ غَزَوَاتٍ، نَأْكُلُ الْجَرَادَ».متفق عليه
عن أبي واقد الحارث بن عوف رضي الله عنه أنَّ رسول الله صلى الله عليه وسلم بينما هو جالس في المسجد، والناس معه، إذ أقبل ثلاثَةُ نَفَرٍ، فأقبل اثنان إلى رسول الله، صلى الله عليه وسلم وذهب واحد، فوقفا على رسول الله صلى الله عليه وسلم ، فأما أحدهما فرأى فُرْجَةً في الْحَلْقَةِ فجلس فيها، وأما الآخر فجلس خلفهم، وأما الثالث فأدْبَر ذاهبٍا، فلما فرغ رسول الله صلى الله عليه وسلم قال: «ألا أُخْبِرُكُم عن النَّفَرِ الثلاثة: أما أحدهم فأَوَى إلى الله فآوَاهُ الله إليه، وأما الآخر فاسْتَحْيا فاسْتَحْيَا الله منه، وأما الآخر، فأعْرَضَ، فأعرضَ اللهُ عنه».متفق عليه
عن عبد الله بن مسعود رضي الله عنه قال: كان نبي الله صلى الله عليه وسلم إذا أمسى قال: «أمسينا وأمسى الملك لله، والحمد لله، لا إله إلا الله وحده لا شريك له» قال الراوي: أَرَاهُ قال فِيهِنَّ: «له الملك وله الحمد وهو على كل شيء قدير، ربِّ أسألك خير ما في هذه الليلة وخير ما بعدها، وأعوذ بك من شر ما في هذه الليلة وشر ما بعدها، رب أعوذ بك من الكسل، وسُوءِ الكِبَرِ، رب أعوذ بك من عذاب في النار، وعذاب في القبر»، وإذا أصبح قال ذلك أيضا «أصبحنا وأصبح الملك لله».رواه مسلم