Hadith for the World
Topic

The Hadith and Hadith Sciences

3 hadiths

3 hadiths

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: "ਮੇਰੇ ਵੱਲੋਂ (ਰੱਬੀ ਸੁਨੇਹਾ) ਲੋਕਾਂ ਤੱਕ ਪਹੁੰਚਾ ਦਿਓ ਭਾਵੇਂ ਇੱਕ ਆਇਤ ਹੀ ਹੋਵੇ, ਅਤੇ ਬਨੀ ਇਸਰਾਈਲ ਦੀਆਂ ਰਿਵਾਇਤਾਂ ਸੁਣਾਇਆ ਕਰੋ, ਇਸ ਵਿੱਚ ਕੋਈ ਹਰਜ ਨਹੀਂ। ਜਿਸ ਵਿਅਕਤੀ ਨੇ ਮੇਰੇ ਬਾਰੇ ਜਾਨ-ਬੁੱਝ ਕੇ ਝੂਠ ਘੜ੍ਹਿਆ, ਉਹ ਆਪਣਾ ਟਿਕਾਣਾ ਜਹੰਨਮ ਵਿੱਚ ਬਣਾ ਲਵੇ।"رواه البخاري
ਸਮੁਰਾ ਬਿਨ ਜੁੰਦੁਬ ਅਤੇ ਮੁਗ਼ੀਰਾ ਬਿਨ ਸ਼ੋਬਾ (ਰਜ਼ੀਅੱਲਾਹੁ ਅੰਹੁਮਾ) ਤੋਂ ਰਿਵਾਇਤ ਹੈ, ਦੋਨੋ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਮੇਰੇ ਨਾਲ ਸਬੰਧਤ ਕੋਈ ਹਦੀਸ ਬਿਆਨ ਕੀਤੀ, ਹਾਲਾਂਕਿ ਉਸਨੂੰ ਲੱਗ ਰਿਹਾ ਸੀ ਕਿ ਉਹ ਝੂਠ ਹੈ, ਤਾਂ ਉਹ ਆਪ ਵੀ ਝੂਠਿਆਂ ਵਿੱਚੋਂ ਇੱਕ ਹੈ।"رواه مسلم في مقدمته
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਨੇ ਜਾਣ-ਬੁੱਝ ਕੇ ਮੇਰੇ ਬਾਰੇ ਝੂਠ ਬੋਲਿਆ, ਉਹ ਆਪਣਾ ਟਿਕਾਣਾ ਜਹੰਨਮ ਬਣਾ ਲਵੇ।»متفق عليه