Hadith for the World
Tap the image to view it full size
Virtues and Manners

ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾਇਆ: ਜੇਕਰ ਮੈਂ ਉਸ ਨੂੰ ਇੱਕ-ਦੋ ਵਾਰੀ ਇਸ (ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ) ਤੋਂ ਮਨਾਹ ਨਾ ਕੀਤਾ ਹੁੰਦਾ, ਤਾਂ ਮੈਂ ਇੰਜ ਨਾ ਕਰਦਾ। ਲੇਕਿਨ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:

Available in 60 languages
«ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾਇਆ: ਜੇਕਰ ਮੈਂ ਉਸ ਨੂੰ ਇੱਕ-ਦੋ ਵਾਰੀ ਇਸ (ਸੋਨੇ ਤੇ ਚਾਂਦੀ ਦੇ ਭਾਂਡੇ ਦੀ ਵਰਤੋਂ) ਤੋਂ ਮਨਾਹ ਨਾ ਕੀਤਾ ਹੁੰਦਾ, ਤਾਂ ਮੈਂ ਇੰਜ ਨਾ ਕਰਦਾ। ਲੇਕਿਨ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: «ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਮਰਦਾਂ ਨੂੰ ਹਰ ਪ੍ਰਕਾਰ ਦੇ ਰੇਸ਼ਮੀ ਕੱਪੜੇ ਪਹਿਨਣ ਤੋਂ ਮਨਾਹ ਕੀਤਾ ਹੈ। ਜਦੋਂ ਕਿ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਸੋਨੇ ਤੇ ਚਾਂਦੀ ਦੇ ਬਰਤਨਾਂ (ਭਾਂਡਿਆਂ) ਵਿੱਚ ਖਾਣ ਤੇ ਪੀਣ ਤੋਂ ਮਨਾਹ ਕੀਤਾ ਹੈ। ਨਾਲ ਹੀ ਦੱਸਿਆ ਕਿ ਇਹ ਚੀਜ਼ਾਂ ਕਿਆਮਤ ਦੇ ਦਿਨ ਖਾਸ ਤੌਰ 'ਤੇ ਮੋਮਿਨਾਂ (ਈਮਾਨ ਵਾਲਿਆਂ) ਨਸੀਬ ਹੋਣਗੀਆਂ। ਕਿਉਂਕਿ ਉਹ ਦੁਨੀਆ ਵਿੱਚ ਇਨ੍ਹਾਂ ਚੀਜ਼ਾਂ ਤੋਂ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਚਦੇ ਰਹਿੰਦੇ ਸਨ। ਜਦੋਂ ਕਿ ਇਸ ਦੇ ਉਲਟ ਕਾਫ਼ਿਰਾਂ (ਅਧਰਮੀਆਂ) ਨੂੰ ਇਹ ਚੀਜ਼ਾਂ ਆਖ਼ਰਤ ਵਿੱਚ ਨਸੀਬ ਨਹੀਂ ਹੋਣਗੀਆਂ। ਕਿਉਂਕਿ ਉਹ ਦੁਨਿਆਵੀ ਜ਼ਿੰਦਗੀ ਵਿੱਚ ਅੱਲਾਹ ਦੇ ਹੁਕਮ ਦੀ ਨਾਫਰਮਾਨੀ (ਅਣਆਗਿਆਕਾਰੀ) ਕਰਦੇ ਹੋਏ ਇਨ੍ਹਾਂ ਚੀਜ਼ਾਂ ਦਾ ਅਨੰਦ ਲੈ ਚੁੱਕੇ ਹਨ।

Source
متفق عليه
Download image

Saved at original quality