Hadith for the World
Tap the image to view it full size
Jurisprudence and Juristic Principles

ਮੁਗ਼ੀਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 61 languages
«ਮੁਗ਼ੀਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਸਫ਼ਰ ਵਿੱਚ ਨਬੀ ﷺ ਦੇ ਨਾਲ ਸੀ। ਮੈਂ ਆਪ ﷺ ਦੀਆਂ ਜੁਰਾਬਾਂ ਨੂੰ ਉਤਾਰਨ ਲਈ ਆਪਣੇ ਹੱਥ ਅੱਗੇ ਕੀਤੇ, ਤਾਂ ਆਪ ﷺ ਨੇ ਫਰਮਾਇਆ: « ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ।» ਫੇਰ ਆਪ ਨੇ ਜੁਰਾਬਾਂ 'ਤੇ ਮਸਾਹ ਕੀਤਾ (ਗਿੱਲਾ ਹੱਥ ਫੇਰਿਆ)।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਇੱਕ ਸਫ਼ਰ ਵਿੱਚ ਸਨ। ਸਫ਼ਰ ਦੇ ਦੌਰਾਨ ਆਪ ਨੇ ਵੁਜ਼ੂ ਕੀਤਾ। ਵੁਜ਼ੂ ਕਰਦੇ ਹੋਏ ਜਦੋਂ ਪੈਰ ਧੋਣ ਦੀ ਬਾਰੀ ਆਈ, ਤਾਂ ਮੁਗ਼ੀਰਾ ਬਿਨ ਸ਼ੋਬਾ ਰਜ਼ੀਅੱਲਾਹੁ ਅਨਹੁ ਨੇ ਆਪ ﷺ ਦੀਆਂ ਜੁਰਾਬਾਂ ਕੱਢਣ ਲਈ ਹੱਥ ਅੱਗੇ ਕੀਤਾ, ਤਾਂ ਜੋ ਆਪ ਦੇ ਪੈਰਾਂ ਨੂੰ ਧੋ ਸਕਣ। ਇਹ ਦੇਖ ਕੇ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਇਨ੍ਹਾਂ ਨੂੰ ਛੱਡ ਦਿਓ ਅਤੇ ਇਨ੍ਹਾਂ ਨੂੰ ਨਾ ਉਤਾਰੋ। ਕਿਉਂਕਿ ਜਦੋਂ ਮੈਂ ਇਹ ਜੁਰਾਬਾਂ ਪਹਿਨੀਆਂ ਸਨ, ਉਸ ਸਮੇਂ ਮੈਂ ਵੁਜ਼ੂ ਦੀ ਹਾਲਤ ਵਿੱਚ ਸੀ। ਇਸ ਲਈ ਅੱਲਾਹ ਦੇ ਨਬੀ ﷺ ਨੇ ਪੈਰਾਂ ਨੂੰ ਧੋਣ ਦੀ ਬਜਾਏ, ਉਨ੍ਹਾਂ 'ਤੇ ਮਸਾਹ ਕੀਤਾ (ਭਾਵ ਗਿੱਲਾ ਹੱਥ ਫੇਰਿਆ) ਸੀ।

Source
متفق عليه
Download image

Saved at original quality