Hadith for the World
Tap the image to view it full size
The Creed

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 65 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਾਡਾ ਮਹਾਨ ਤੇ ਬਰਕਤਾਂ ਵਾਲਾ ਰੱਬ ਹਰ ਰਾਤ, ਜਦੋਂ ਰਾਤ ਦਾ ਆਖਰੀ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਆਸਮਾਨ 'ਤੇ ਨਜ਼ੂਲ ਕਰਦਾ (ਭਾਵ ਉੱਤਰਦਾ) ਹੈ ਤੇ ਫਰਮਾਉਂਦਾ ਹੈ: ਕੌਣ ਹੈ ਜੋ ਮੈਥੋਂ ਦੁਆ ਕਰੇ ਤੇ ਮੈਂ ਉਸ ਦੀ ਦੁਆ ਕਬੂਲ ਕਰਾਂ? ਕੌਣ ਹੈ ਜੋ ਮੈਥੋਂ ਕੁੱਝ ਮੰਗੇ ਕਿ ਮੈਂ ਉਸ ਨੂੰ ਦੇ ਦਿਆਂ? ਕੌਣ ਹੈ ਜੋ ਮੈਥੋਂ ਮਾਫ਼ੀ ਮੰਗੇ ਕਿ ਮੈਂ ਉਸ ਨੂੰ ਮਾਫ਼ ਕਰ ਦਿਆਂ?"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਸਾਡਾ ਬਰਕਤਾਂ ਵਾਲਾ ਤੇ ਮਹਾਨ ਰੱਬ (ਅੱਲਾਹ) ਹਰ ਰਾਤ ਨੂੰ, ਜਦੋਂ ਰਾਤ ਦਾ ਅਖੀਰਲਾ ਤਿਹਾਈ ਹਿੱਸਾ ਬਾਕੀ ਰਹਿ ਜਾਂਦਾ ਹੈ, ਦੁਨੀਆ ਦੇ ਨੇੜਲੇ ਆਸਮਾਨ 'ਤੇ ਉੱਤਰਦਾ ਹੈ ਅਤੇ ਆਪਣੇ ਬੰਦਿਆਂ ਨੂੰ ਉਸ ਕੋਲੋਂ ਦੁਆ ਕਰਨ ਲਈ ਉਭਾਰਦਾ ਹੈ, ਕਿਉਂਕਿ ਉਹ ਦੁਆ ਕਰਨ ਵਾਲੇ ਦੀ ਦੁਆ ਸੁਣਦਾ ਹੈ। ਉਹ ਉਨ੍ਹਾਂ ਨੂੰ ਉਸ ਕੋਲੋਂ ਆਪਣੀਆਂ-ਆਪਣੀਆਂ ਮੁਰਾਦਾਂ ਮੰਗਣ ਲਈ ਪ੍ਰੇਰਿਤ ਕਰਦਾ ਹੈ, ਕਿਉਂਕਿ ਉਹ ਮੰਗਣ ਵਾਲੇ ਦੀ ਝੋਲੀ ਭਰ ਦਿੰਦਾ ਹੈ। ਉਹ ਉਨ੍ਹਾਂ ਨੂੰ ਮਾਫੀ ਮੰਗਣ ਲਈ ਕਹਿੰਦਾ ਹੈ, ਕਿਉਂਕਿ ਉਹ ਆਪਣੇ ਮੋਮਿਨ (ਈਮਾਨ ਵਾਲੇ) ਬੰਦਿਆਂ ਨੂੰ ਮਾਫ਼ ਕਰ ਦਿੰਦਾ ਹੈ।

Source
متفق عليه
Download image

Saved at original quality