Hadith for the World
Tap the image to view it full size
The Creed

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ:

Available in 62 languages
«ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ: ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਰਸੂਲ ﷺ ਕੋਲ ਹਬਸ਼ਾ (ਈਥੋਪੀਆ) ਵਿੱਚ ਦੇਖੇ ਗਏ ਮਾਰੀਆ ਨਾਮਕ ਇੱਕ ਗਿਰਜਾਘਰ ਅਤੇ ਉਸ ਵਿੱਚ ਮੌਜੂਦ ਤਸਵੀਰਾਂ ਬਾਰੇ ਵਰਣਨ ਕੀਤਾ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ ਲੈਂਦੇ ਅਤੇ ਉਸ ਵਿੱਚ ਉਹ ਤਸਵੀਰਾਂ ਬਣਾ ਦਿੰਦੇ। ਉਹ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਮਾੜੇ ਲੋਕ ਹਨ।"»

Meaning translation ·

Explanation

The meaning in a few plain lines

ਮੋਮਿਨਾਂ (ਈਮਾਨ ਵਾਲਿਆਂ) ਦੀ ਮਾਂ ਉੱਮੇ ਸਲਮਾ ਰਜ਼ੀਅੱਲਾਹੁ ਅਨਹਾ ਨੇ ਨਬੀ ﷺ ਨੂੰ ਦੱਸਿਆ ਕਿ ਜਦੋਂ ਉਹ ਹਬਸ਼ਾ (ਈਥੋਪੀਆ) ਦੀ ਧਰਤੀ 'ਤੇ ਸਨ, ਤਾਂ ਉਨ੍ਹਾਂ ਨੇ ਉੱਥੇ ਮਾਰੀਆ ਨਾਮ ਦਾ ਇੱਕ ਗਿਰਜਾਘਰ ਦੇਖਿਆ ਸੀ, ਜਿਸ ਵਿੱਚ ਬਹੁਤ ਸਾਰੀਆਂ ਤਸਵੀਰਾਂ ਅਤੇ ਨਕਸ਼ੋ-ਨਿਗਾਰ (ਸ਼ਿੰਗਾਰ ਤੇ ਸਜਾਵਟ) ਲੱਗੇ ਸਨ। ਅਸਲ ਵਿੱਚ ਉਨ੍ਹਾਂ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਸੀ। ਸੋ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਤਸਵੀਰਾਂ ਨੂੰ ਗਿਰਜਾਘਰ ਵਿੱਚ ਰੱਖਣ ਦਾ ਕਾਰਨ ਦੱਸਿਆ। ਆਪ ﷺ ਨੇ ਕਿਹਾ: ਤੁਸੀਂ ਜਿਨ੍ਹਾਂ ਲੋਕਾਂ ਬਾਰੇ ਦੱਸ ਰਹੀ ਹੋ, ਜਦੋਂ ਉਨ੍ਹਾਂ ਦੇ ਸਮਾਜ ਦਾ ਕੋਈ ਨੇਕ ਬੰਦਾ ਮਰ ਜਾਂਦਾ, ਤਾਂ ਉਸ ਦੀ ਕਬਰ ਉੱਤੇ ਮਸਜਿਦ ਬਣਾ ਕੇ ਉਸ ਵਿੱਚ ਨਮਾਜ਼ ਪੜ੍ਹਦੇ ਅਤੇ ਉਸ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਬਣਾ ਲੈਂਦੇ। ਆਪ ﷺ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਾ ਵਿਅਕਤੀ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਬੁਰੀ ਮਖ਼ਲੂਕ (ਜੀਵ) ਹੈ। ਕਿਉਂਕਿ ਉਸਦਾ ਇਹ ਕੰਮ ਸ਼ਿਰਕ ਵੱਲ ਲੈ ਜਾਂਦਾ ਹੈ।

Source
متفق عليه
Download image

Saved at original quality