Hadith for the World
الإيمان بالله عز وجل

توحيد الألوهية

14 hadiths

14 hadiths

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ।» ਉਮਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਅੱਲਾਹ ਦੀ ਕਸਮ, ਜਦੋਂ ਤੋਂ ਮੈਂ ਅੱਲਾਹ ਦੇ ਰਸੂਲ ﷺ ਨੂੰ ਇਸ ਤੋਂ ਮਨਾਹ ਕਰਦੇ ਹੋਏ ਸੁਣਿਆ ਹੈ, ਮੈਂ ਕਦੀ ਆਪਣੇ ਪਿਓ-ਦਾਦਿਆਂ ਦੀ ਕਸਮ ਨਹੀਂ ਖਾਧੀ। ਨਾ ਜਾਣ-ਬੁੱਝ ਕੇ ਅਤੇ ਨਾ ਕਿਸੇ ਦੀ ਨਕਲ ਕਰਦੇ ਹੋਏ।متفق عليه
ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ﷺ) ਨੇ ਫਰਮਾਇਆ: "ਅੱਲਾਹ ਤਆਲਾ ਨੇ ਫ਼ਰਮਾਇਆ: ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ।"رواه مسلم
ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।"رواه البخاري
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?" ਰਸੂਲ ਅੱਲਾਹ ﷺ ਨੇ ਕਿਹਾ: "ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀਸ ਬਾਰੇ ਸਭ ਤੋਂ ਪਹਿਲਾਂ ਤੂੰ ਹੀ ਸਵਾਲ ਕਰੇਂਗਾ। ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।"رواه البخاري
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਗੱਲ ਕਹੀ ਅਤੇ ਮੈਂ ਇੱਕ ਗੱਲ ਕਹੀ। ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਉਹ ਅੱਲਾਹ ਦੇ ਨਾਲ ਹੋਰਾਂ ਨੂੰ ਵੀ ਉਸਦਾ ਸਾਥੀ ਬਣਾ ਕੇ ਪੁਕਾਰਦਾ ਰਿਹਾ, ਉਹ ਜਹੰਨਮ ਵਿੱਚ ਦਾਖ਼ਲ ਹੋਵੇਗਾ।" ਜਦੋਂ ਕਿ ਮੈਂ ਕਿਹਾ: ਜੋ ਵਿਅਕਤੀ ਇਸ ਹਾਲਤ ਵਿੱਚ ਮਰਿਆ ਕਿ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਉਸਦਾ ਸਾਥੀ ਬਣਾ ਕੇ ਨਹੀਂ ਪੁਕਾਰਦਾ ਰਿਹਾ, ਉਹ ਜੰਨਤ ਵਿੱਚ ਦਾਖ਼ਲ ਹੋਵੇਗਾ।متفق عليه
عن ابن مسعود رضي الله عنه قال: قال رسول الله صلى الله عليه وسلم : «من أصابته فَاقَة فأنْزَلها بالناس لم تُسَدَّ فَاقَتُهُ، ومن أنْزَلها بالله، فَيُوشِكُ الله له بِرزق عاجل أو آجل».رواه أبو داود والترمذي وأحمد
عن عبد الله بن مسعود رضي الله عنه عن النبي صلى الله عليه وسلم أنه قال: "أكبر الكبائر: الإشراك بالله، والأمن من مَكْرِ الله، والقُنُوطُ من رحمة الله، واليَأْسُ من رَوْحِ الله".رواه عبد الرزاق
عن عبد الله بن عكيم رضي الله عنه مرفوعاً: «مَنْ تَعَلَّقَ شيئا وُكِلَ إليه».رواه أحمد والترمذي
ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"رواه مسلم
ਅਬੁ ਮਰਸਦ ਗ਼ਨਵੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।"رواه مسلم
ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ: ਉੱਮੇ ਸਲਮਾ (ਰਜ਼ੀਅੱਲਾਹੁ ਅਨਹਾ) ਨੇ ਅੱਲਾਹ ਦੇ ਰਸੂਲ ﷺ ਕੋਲ ਹਬਸ਼ਾ (ਈਥੋਪੀਆ) ਵਿੱਚ ਦੇਖੇ ਗਏ ਮਾਰੀਆ ਨਾਮਕ ਇੱਕ ਗਿਰਜਾਘਰ ਅਤੇ ਉਸ ਵਿੱਚ ਮੌਜੂਦ ਤਸਵੀਰਾਂ ਬਾਰੇ ਵਰਣਨ ਕੀਤਾ। ਇਸ 'ਤੇ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਅਜਿਹੇ ਲੋਕ ਹਨ ਕਿ ਜੇਕਰ ਉਨ੍ਹਾਂ ਵਿੱਚੋਂ ਕੋਈ ਨੇਕ ਬੰਦਾ ਜਾਂ (ਇਹ ਫਰਮਾਇਆ ਕਿ) ਨੇਕ ਆਦਮੀ ਮਰ ਜਾਂਦਾ, ਤਾਂ ਉਸਦੀ ਕਬਰ ਉੱਤੇ ਮਸਜਿਦ ਬਣਾ ਲੈਂਦੇ ਅਤੇ ਉਸ ਵਿੱਚ ਉਹ ਤਸਵੀਰਾਂ ਬਣਾ ਦਿੰਦੇ। ਉਹ ਅੱਲਾਹ ਦੀ ਨਜ਼ਰ ਵਿੱਚ ਸਭ ਤੋਂ ਮਾੜੇ ਲੋਕ ਹਨ।"متفق عليه
ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।" (ਸਹੀਹ ਬੁਖਾਰੀ ਅਤੇ ਮੁਸਲਿਮ)متفق عليه
ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਦੇ ਕੋਲ ਆਇਆ ਅਤੇ ਪੁੱਛਿਆ ਕਿ: ਹੇ ਅੱਲਾਹ ਦੇ ਰਸੂਲ! ਵਾਜਿਬ ਕਰਨ ਵਾਲੀਆਂ ਦੋ ਚੀਜ਼ਾਂ ਕਿਹੜੀਆਂ ਹਨ? ਨਬੀ ﷺ ਨੇ ਫਰਮਾਇਆ: « ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਰਿਹਾ, ਉਹ ਜਹੰਨਮ (ਨਰਕ) ਵਿੱਚ ਜਾਵੇਗਾ।»رواه مسلم
ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ: «ਅੱਲ੍ਹਾ ਤਆਲਾ ਤੁਹਾਡੇ ਲਈ ਤਿੰਨ ਗੱਲਾਂ 'ਚ ਰਜ਼ਾ ਮੰਦ ਹੈ ਅਤੇ ਤਿੰਨ ਗੱਲਾਂ ਤੋਂ ਨਾਖ਼ੁਸ਼ ਹੈ।، ਰਜ਼ਾ ਮੰਦ ਗੱਲਾਂ ਇਹ ਹਨ: ਉਸ ਦੀ ਇਬਾਦਤ ਕਰਨਾ ਅਤੇ ਉਸ ਨਾਲ ਕੁਝ ਸਾਂਝਾ ਨਾ ਕਰਨਾ (ਸ਼ਿਰਕ ਨਾ ਕਰਨਾ), ਸਾਰੇ ਇਕੱਠੇ ਅੱਲ੍ਹਾ ਦੇ ਰੱਸੀ ਨਾਲ ਜੁੜੇ ਰਹਿਣਾ ਅਤੇ ਵੰਡ-ਵਾਰ ਨਾ ਹੋਣਾ। ਨਾਖ਼ੁਸ਼ ਗੱਲਾਂ ਇਹ ਹਨ: ਬਿਨਾਂ ਮਿਆਰ ਦੇ ਗੱਲਾਂ-ਬਾਤ ਕਰਨਾ, ਬੇਵਜਹ ਬਹੁਤ ਪੁੱਛਣਾ ਅਤੇ ਦੌਲਤ ਨੂੰ ਜ਼ਰੂਰਤ ਤੋਂ ਵੱਧ ਖਰਚ ਕਰਨਾ।»رواه مسلم