Hadith for the World
Tap the image to view it full size
The Creed

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ:

Available in 71 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ: ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?" ਰਸੂਲ ਅੱਲਾਹ ﷺ ਨੇ ਕਿਹਾ: "ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀਸ ਬਾਰੇ ਸਭ ਤੋਂ ਪਹਿਲਾਂ ਤੂੰ ਹੀ ਸਵਾਲ ਕਰੇਂਗਾ। ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਇਹ ਦੱਸਦੇ ਹਨ ਕਿ ਕ਼ਿਆਮਤ ਦੇ ਦਿਨ ਉਸ ਵਿਅਕਤੀ ਲਈ ਸਭ ਤੋਂ ਵੱਧ ਸਿਫਾਰਿਸ਼ ਦੀ ਖੁਸ਼ਨਸੀਬੀ ਹੋਵੇਗੀ ਜਿਸਨੇ ਸੱਚੇ ਦਿਲ ਤੇ ਈਮਾਨ ਨਾਲ "ਲਾ ਇਲਾਹਾ ਇੱਲੱਲਾਹ" ਕਿਹਾ ਹੋਵੇ। ਇਸਦਾ ਮਤਲਬ ਹੈ ਕਿ ਉਹ ਗਵਾਹੀ ਦੇਵੇ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ, ਅਤੇ ਨਾਲ ਹੀ ਉਹ ਸ਼ਿਰਕ ਤੇ ਰੀਆ (ਦਿਖਾਵੇਬਾਜ਼ੀ) ਤੋਂ ਬਚਿਆ ਹੋਇਆ ਹੋਵੇ।

Source
رواه البخاري
Download image

Saved at original quality