Hadith for the World
Tap the image to view it full size
The Creed

ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:

Available in 71 languages
«ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ ਕਿ ਮੈਂ ਨਬੀ ਕਰੀਮ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਸੀਂ ਮੇਰੀ ਉਸ ਤਰ੍ਹਾਂ ਵੱਧਕੇ ਸਿਫ਼ਤ ਨਾ ਕਰੋ ਜਿਵੇਂ ਨਸਾਰਾ (ਈਸਾਈਆਂ) ਨੇ ਮਰਯਮ ਦੇ ਬੇਟੇ ਈਸਾ (ਅ.) ਦੀ ਕੀਤੀ ਸੀ; ਮੈਂ ਸਿਰਫ਼ ਅੱਲਾਹ ਦਾ ਬੰਦਾ ਹਾਂ। ਇਸ ਲਈ ਮੈਨੂੰ ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ ਕਹੋ।"»

Meaning translation ·

Explanation

The meaning in a few plain lines

ਨਬੀ ਕਰੀਮ ﷺ ਇਸ ਗੱਲ ਤੋਂ ਮਨਾਹ ਕਰਦੇ ਹਨ ਕਿ ਉਨ੍ਹਾਂ ਦੀ ਤਾਰੀਫ਼ ਵਿੱਚ ਸ਼ਰੀਅਤ ਦੀ ਹੱਦ ਤੋਂ ਅੱਗੇ ਲੰਘਿਆ ਜਾਵੇ ਜਾਂ ਉਨ੍ਹਾਂ ਨੂੰ ਅੱਲਾਹ ਦੀ ਖਾਸ ਸਿਫ਼ਤਾਂ ਤੇ ਅਮਲਾਂ ਨਾਲ ਸੰਬੋਧਨ ਕੀਤਾ ਜਾਵੇ — ਉਦਾਹਰਣ ਲਈ ਇਹ ਕਹਿ ਦਿੱਤਾ ਜਾਵੇ ਕਿ ਆਪ ﷺ ਗੈਬ ਨੂੰ ਜਾਣਦੇ ਹਨ ਜਾਂ ਉਨ੍ਹਾਂ ਨੂੰ ਅੱਲਾਹ ਦੇ ਨਾਲ ਪੁਕਾਰਿਆ ਜਾਵੇ — ਜਿਵੇਂ ਕਿ ਨਸਾਰਾ ਨੇ ਈਸਾ ਬਿਨ ਮਰਯਮ (ਅ.) ਨਾਲ ਕੀਤਾ ਸੀ। ਫੇਰ ਉਨ੍ਹਾਂ ਨੇ ਦੱਸਿਆ ਕਿ ਉਹ ਅੱਲਾਹ ਦੇ ਬੰਦਿਆਂ ਵਿੱਚੋਂ ਇੱਕ ਬੰਦਾ ਹਨ, ਅਤੇ ਹੁਕਮ ਦਿੱਤਾ ਕਿ ਅਸੀਂ ਉਨ੍ਹਾਂ ਬਾਰੇ ਇਹ ਕਹੀਏ: ਅੱਲਾਹ ਦਾ ਬੰਦਾ ਅਤੇ ਉਸ ਦਾ ਰਸੂਲ।

Source
رواه البخاري
Download image

Saved at original quality