Hadith for the World
Tap the image to view it full size
The Creed

ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 71 languages
«ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।" (ਸਹੀਹ ਬੁਖਾਰੀ ਅਤੇ ਮੁਸਲਿਮ)»

Meaning translation ·

Explanation

The meaning in a few plain lines

ਨਬੀ ﷺ ਇਸ ਹਦੀਸ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ ਉੱਤੇ ਕੀ ਹੱਕ ਹੈ ਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ। ਅੱਲਾਹ ਦਾ ਬੰਦਿਆਂ 'ਤੇ ਹੱਕ ਇਹ ਹੈ ਕਿ ਉਹ ਸਿਰਫ ਉਸੇ (ਇੱਕ ਅੱਲਾਹ) ਦੀ ਇਬਾਦਤ ਕਰਨ ਅਤੇ ਕਿਸੇ ਨੂੰ ਵੀ ਉਸ ਦਾ ਸ਼ਰੀਕ (ਸਾਂਝੀ) ਨਾ ਬਣਾਉਣ। ਅਤੇ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਅੱਲਾਹ ਆਪਣੇ ਉਨ੍ਹਾਂ ਤੌਹੀਦ ਪ੍ਰਸਤ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਈਸ਼ਟ ਮੰਨਣ ਵਾਲੇ) ਬੰਦਿਆਂ ਨੂੰ ਅਜ਼ਾਬ ਨਾ ਦੇਵੇ ਜੋ ਉਸ ਦੇ ਨਾਲ ਕਿਸੇ ਨੂੰ ਵੀ ਸ਼ਰੀਕ ਨਹੀਂ ਬਣਾਉਂਦੇ। ਫੇਰ ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਦੱਸ ਦਿਆਂ ਤਾਂ ਜੋ ਉਹ ਅੱਲਾਹ ਦੀ ਇਸ ਕਿਰਪਾ ਬਾਰੇ ਜਾਣ ਕੇ ਖ਼ੁਸ਼ ਹੋ ਜਾਣ? ਲੇਕਿਨ ਨਬੀ ﷺ ਨੇ ਉਨ੍ਹਾਂ ਨੂੰ ਇਸ ਤੋਂ ਰੋਕ ਦਿੱਤਾ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਲੋਕ ਇਸੇ 'ਤੇ ਭਰੋਸਾ ਕਰਕੇ ਆਪਣੇ ਅਮਲਾਂ ਵਿੱਚ ਸੁਸਤ ਹੋ ਜਾਣਗੇ।

Source
متفق عليه
Download image

Saved at original quality