Hadith for the World
الفضائل

فضائل التوحيد

4 hadiths

4 hadiths

ਅਬੁ ਸਈਦ ਖੁਦਰੀ ਅਤੇ ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਇੱਕ ਮੁਸਲਮਾਨ ਨੂੰ ਜੋ ਵੀ ਥਕਾਨ, ਰੋਗ, ਦੁੱਖ, ਤਕਲੀਫ਼, ਪਰੇਸ਼ਾਨੀ, ਸਦਮਾ ਜਾਂ ਗਮ ਪਹੁੰਚਦਾ ਹੈ, ਇੱਥੋਂ ਤੱਕ ਕਿ ਜੇਕਰ ਕੋਈ ਕੰਡਾ ਵੀ ਚੁਭਦਾ ਹੈ, ਤਾਂ ਅੱਲਾਹ ਤਆਲਾ ਉਸ ਰਾਹੀਂ ਉਸ ਦੇ ਗੁਨਾਹ ਮਾਫ਼ ਕਰ ਦਿੰਦਾ ਹੈ।"متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ, ਜਦੋਂ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਆਪ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਸੀ, ਫਰਮਾਇਆ "ਹੇ ਮੁਆਜ਼ ਬਿਨ ਜਬਲ!" ਉਨ੍ਹਾਂ ਨੇ ਜਵਾਬ ਦਿੱਤਾ: ਮੈਂ ਹਾਜ਼ਰ ਹਾਂ, ਹੇ ਅੱਲਾਹ ਦੇ ਰਸੂਲ! ਆਪ ﷺ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਦਿੱਤੀ ਅਤੇ ਹਰ ਵਾਰ ਮੁਆਜ਼ (ਰ.) ਨੇ ਉਹੀ ਜਵਾਬ ਦਿੱਤਾ। ਫੇਰ ਆਪ ﷺ ਨੇ ਫਰਮਾਇਆ: "ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ।” ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਗੱਲ ਦੱਸ ਨਾ ਦਿਆਂ ਤਾਂ ਜੋ ਉਹ ਖੁਸ਼ ਹੋ ਜਾਣ? ਆਪ ﷺ ਨੇ ਫਰਮਾਇਆ: "ਫੇਰ ਉਹ ਇਸੇ 'ਤੇ ਭਰੋਸਾ ਕਰ ਲੈਣਗੇ।" ਸੋ ਮੁਆਜ਼ (ਰ.) ਨੇ ਆਪਣੀ ਮੌਤ ਦੇ ਸਮੇਂ (ਇਲਮ ਲੁਕਾਉਣ ਦੇ) ਗੁਨਾਹ ਦੇ ਡਰ ਤੋਂ ਲੋਕਾਂ ਨੂੰ ਇਹ ਹਦੀਸ ਸੁਣਾ ਦਿੱਤੀ।متفق عليه
ਮੁਆਜ਼ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਦੇ ਪਿੱਛੇ 'ਉਫੈਰ' ਨਾਂ ਦੇ ਇੱਕ ਗਧੇ ਉੱਤੇ ਸਵਾਰ ਸੀ। ਇਸ ਦੌਰਾਨ ਆਪ ﷺ ਨੇ ਫਰਮਾਇਆ: "ਹੇ ਮੁਆਜ਼! ਕੀ ਤੈਨੂੰ ਪਤਾ ਹੈ ਕਿ ਅੱਲਾਹ ਦਾ ਆਪਣੇ ਬੰਦਿਆਂ 'ਤੇ ਕੀ ਹੱਕ ਹੈ ਅਤੇ ਬੰਦਿਆਂ ਦਾ ਅੱਲਾਹ 'ਤੇ ਕੀ ਹੱਕ ਹੈ?" ਮੈਂ ਆਖਿਆ: ਅੱਲਾਹ ਅਤੇ ਉਸਦਾ ਰਸੂਲ ਹੀ ਬੇਹਤਰ ਜਾਣਦੇ ਹਨ। ਆਪ ਨੇ ਫਰਮਾਇਆ: «ਅੱਲਾਹ ਦਾ ਬੰਦਿਆ 'ਤੇ ਇਹ ਹੱਕ ਹੈ ਕਿ ਉਹ ਸਿਰਫ ਉਸੇ ਦੀ ਇਬਾਦਤ ਕਰਨ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਉਣਾ। ਜਦੋਂ ਕਿ ਬੰਦਿਆਂ ਦਾ ਅੱਲਾਹ ਉੱਤੇ ਹੱਕ ਇਹ ਹੈ ਕਿ ਜੋ ਕਿਸੇ ਨੂੰ ਉਸ ਦਾ ਸ਼ਰੀਕ ਨਾ ਬਣਾਵੇ, ਅੱਲਾਹ ਉਸ ਨੂੰ ਅਜ਼ਾਬ ਨਾ ਦੇਵੇ।» ਮੈਂ ਆਖਿਆ: ਹੇ ਰਸੂਲੱਲਾਹ! ਕੀ ਮੈਂ ਲੋਕਾਂ ਨੂੰ ਇਹ ਖ਼ੁਸ਼ਖ਼ਬਰੀ ਨਾ ਸੁਣਾ ਦਿਆਂ? ਆਪ ਨੇ ਫਰਮਾਇਆ: "ਲੋਕਾਂ ਨੂੰ ਇਹ ਖੁਸ਼ਖਬਰੀ ਨਾ ਸੁਣਾਈਂ, ਨਹੀਂ ਤਾਂ ਲੋਕ ਇਸ 'ਤੇ ਹੀ ਭਰੋਸਾ ਕਰ ਕੇ ਬੈਠ ਜਾਣਗੇ।" (ਸਹੀਹ ਬੁਖਾਰੀ ਅਤੇ ਮੁਸਲਿਮ)متفق عليه
ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨਬੀ ﷺ ਦੇ ਕੋਲ ਆਇਆ ਅਤੇ ਪੁੱਛਿਆ ਕਿ: ਹੇ ਅੱਲਾਹ ਦੇ ਰਸੂਲ! ਵਾਜਿਬ ਕਰਨ ਵਾਲੀਆਂ ਦੋ ਚੀਜ਼ਾਂ ਕਿਹੜੀਆਂ ਹਨ? ਨਬੀ ﷺ ਨੇ ਫਰਮਾਇਆ: « ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਉਸਨੇ ਕਿਸੇ ਨੂੰ ਅੱਲਾਹ ਦਾ ਸ਼ਰੀਕ ਨਹੀਂ ਬਣਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ ਅਤੇ ਜੋ ਵਿਅਕਤੀ ਇਸ ਹਾਲ ਵਿੱਚ ਮਰਿਆ ਕਿ ਕਿਸੇ ਨੂੰ ਅੱਲਾਹ ਦਾ ਸ਼ਰੀਕ ਬਣਾਉਂਦਾ ਰਿਹਾ, ਉਹ ਜਹੰਨਮ (ਨਰਕ) ਵਿੱਚ ਜਾਵੇਗਾ।»رواه مسلم