The Creed
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
Available in 65 languages
«ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ, ਜਦੋਂ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਆਪ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਸੀ, ਫਰਮਾਇਆ "ਹੇ ਮੁਆਜ਼ ਬਿਨ ਜਬਲ!" ਉਨ੍ਹਾਂ ਨੇ ਜਵਾਬ ਦਿੱਤਾ: ਮੈਂ ਹਾਜ਼ਰ ਹਾਂ, ਹੇ ਅੱਲਾਹ ਦੇ ਰਸੂਲ! ਆਪ ﷺ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਦਿੱਤੀ ਅਤੇ ਹਰ ਵਾਰ ਮੁਆਜ਼ (ਰ.) ਨੇ ਉਹੀ ਜਵਾਬ ਦਿੱਤਾ। ਫੇਰ ਆਪ ﷺ ਨੇ ਫਰਮਾਇਆ: "ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ।” ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਗੱਲ ਦੱਸ ਨਾ ਦਿਆਂ ਤਾਂ ਜੋ ਉਹ ਖੁਸ਼ ਹੋ ਜਾਣ? ਆਪ ﷺ ਨੇ ਫਰਮਾਇਆ: "ਫੇਰ ਉਹ ਇਸੇ 'ਤੇ ਭਰੋਸਾ ਕਰ ਲੈਣਗੇ।" ਸੋ ਮੁਆਜ਼ (ਰ.) ਨੇ ਆਪਣੀ ਮੌਤ ਦੇ ਸਮੇਂ (ਇਲਮ ਲੁਕਾਉਣ ਦੇ) ਗੁਨਾਹ ਦੇ ਡਰ ਤੋਂ ਲੋਕਾਂ ਨੂੰ ਇਹ ਹਦੀਸ ਸੁਣਾ ਦਿੱਤੀ।»Meaning translation ·
Saved at original quality








