Hadith for the World
الإيمان بالله عز وجل

توحيد الربوبية

2 hadiths

2 hadiths

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਤੂੰ ਅੱਲਾਹ ਦਾ ਸ਼ਰੀਕ (ਸਾਥੀ) ਬਣਾਵੇਂ, ਜਦੋਂ ਕਿ ਉਸ ਨੇ ਤੈਨੂੰ ਪੈਦਾ ਕੀਤਾ ਹੈ।" ਮੈਂ ਕਿਹਾ ਬੇਸ਼ੱਕ ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਮੈਂ ਕਿਹਾ: ਉਸਤੋਂ ਬਾਅਦ ਕਿਹੜਾ ਗੁਨਾਹ ਸਭ ਤੋਂ ਵੱਡਾ ਗੁਨਾਹ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਬੱਚੇ ਨੂੰ ਇਸ ਡਰ ਤੋਂ ਮਾਰ ਦੇਵੇਂ ਕਿ ਉਹ ਤੇਰੇ ਨਾਲ ਖਾਣਾ ਖਾਵੇਗਾ।" ਮੈਂ ਪੁੱਛਿਆ: ਉਸਤੋਂ ਬਾਅਦ ਕਿਹੜਾ ਸਭ ਤੋਂ ਵੱਡਾ ਗੁਨਾਹ ਕਿਹੜਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜ਼ਿਨਾ (ਦੁਸ਼ਕਰਮ) ਕਰੇਂ।"متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ, ਜਦੋਂ ਮੁਆਜ਼ ਬਿਨ ਜਬਲ ਰਜ਼ੀਅੱਲਾਹੁ ਅਨਹੁ ਆਪ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਸੀ, ਫਰਮਾਇਆ "ਹੇ ਮੁਆਜ਼ ਬਿਨ ਜਬਲ!" ਉਨ੍ਹਾਂ ਨੇ ਜਵਾਬ ਦਿੱਤਾ: ਮੈਂ ਹਾਜ਼ਰ ਹਾਂ, ਹੇ ਅੱਲਾਹ ਦੇ ਰਸੂਲ! ਆਪ ﷺ ਇਸ ਤਰ੍ਹਾਂ ਤਿੰਨ ਵਾਰ ਆਵਾਜ਼ ਦਿੱਤੀ ਅਤੇ ਹਰ ਵਾਰ ਮੁਆਜ਼ (ਰ.) ਨੇ ਉਹੀ ਜਵਾਬ ਦਿੱਤਾ। ਫੇਰ ਆਪ ﷺ ਨੇ ਫਰਮਾਇਆ: "ਜੋ ਬੰਦਾ ਸੱਚੇ ਦਿਲ ਨਾਲ ਇਹ ਗਵਾਹੀ ਦਿੰਦਾ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਉਸ ਦੇ ਰਸੂਲ ਹਨ, ਤਾਂ ਅੱਲਾਹ ਉਸ 'ਤੇ ਜਹੰਨਮ ਨੂੰ ਹਰਾਮ ਕਰ ਦਿੰਦਾ ਹੈ।” ਮੁਆਜ਼ (ਰ.) ਨੇ ਆਖਿਆ: ਹੇ ਅੱਲਾਹ ਦੇ ਰਸੂਲ! ਕੀ ਮੈਂ ਲੋਕਾਂ ਨੂੰ ਇਹ ਗੱਲ ਦੱਸ ਨਾ ਦਿਆਂ ਤਾਂ ਜੋ ਉਹ ਖੁਸ਼ ਹੋ ਜਾਣ? ਆਪ ﷺ ਨੇ ਫਰਮਾਇਆ: "ਫੇਰ ਉਹ ਇਸੇ 'ਤੇ ਭਰੋਸਾ ਕਰ ਲੈਣਗੇ।" ਸੋ ਮੁਆਜ਼ (ਰ.) ਨੇ ਆਪਣੀ ਮੌਤ ਦੇ ਸਮੇਂ (ਇਲਮ ਲੁਕਾਉਣ ਦੇ) ਗੁਨਾਹ ਦੇ ਡਰ ਤੋਂ ਲੋਕਾਂ ਨੂੰ ਇਹ ਹਦੀਸ ਸੁਣਾ ਦਿੱਤੀ।متفق عليه