Hadith for the World
Tap the image to view it full size
The Creed

ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 60 languages
«ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸੰਪੂਰਨ ਮੁਸਲਮਾਨ ਉਹ ਹੈ ਕਿ ਜਿਸ ਦੀ ਜ਼ਬਾਨ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ। ਨਾ ਉਨ੍ਹਾਂ ਨੂੰ ਗਾਲ ਕੱਢੇ, ਨਾ ਉਨ੍ਹਾਂ 'ਤੇ ਲਾਹਨਤ ਕਰੇ, ਨਾ ਉਨ੍ਹਾਂ ਦੀ ਗੀਬਤ (ਪਿੱਠ ਪਿੱਛੇ ਬੁਰਾਈ) ਕਰੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਆਪਣੀ ਜ਼ਬਾਨ ਰਾਹੀਂ ਨੁਕਸਾਨ ਪਹੁੰਚਾਵੇ। ਇਸੇ ਤਰ੍ਹਾਂ ਉਸ ਦੇ ਹੱਥ ਤੋਂ ਵੀ ਮੁਸਲਮਾਨ ਸੁਰੱਖਿਅਤ ਰਹਿਣ। ਭਾਵ ਨਾ ਉਨ੍ਹਾਂ 'ਤੇ ਜ਼ੁਲਮ ਕਰੇ, ਨਾ ਨਾਹੱਕ ਕਿਸੇ ਦਾ ਮਾਲ (ਧਨ) ਹੜੱਪ ਕਰੇ ਅਤੇ ਨਾ ਹੀ ਅਜਿਹਾ ਕੋਈ ਹੋਰ ਕੰਮ ਕਰੇ। ਜਦੋਂ ਕਿ ਅਸਲ ਮਹਾਜਿਰ (ਹਿਜਰਤ- ਰੱਬ ਦੇ ਰਾਹ ਵਿੱਚ ਪਰਵਾਸ- ਕਰਨ ਵਾਲਾ) ਉਹ ਹੈ, ਜੋ ਅੱਲਾਹ ਤਆਲਾ ਵੱਲੋਂ ਹਰਾਮ ਕੀਤੀਆਂ ਚੀਜ਼ਾਂ ਨੂੰ ਛੱਡ ਦੇਵੇ।

Source
متفق عليه
Download image

Saved at original quality