PA
الأسماء والأحكام
زيادة الإيمان ونقصانه
5 hadiths
الإسلام
3
نواقض الإسلام
1
مسائل الجاهلية
1
زيادة الإيمان ونقصانه
5
شعب الإيمان
3
الكفر
2
الشرك
4
النفاق
1
الفسق
1
البدعة
2
5 hadiths
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"
متفق عليه
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।"
متفق عليه
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਤੁਹਾਡੇ ਵਿਚੋਂ ਜੋ ਕੋਈ ਮੁਨਕਰ (ਗਲਤ ਕੰਮ ਹੁੰਦਾ) ਵੇਖੇ, ਉਹ ਉਸਨੂੰ ਆਪਣੇ ਹੱਥ (ਤਾਕਤ) ਨਾਲ ਬਦਲ ਦੇਵੇ। ਜੇਕਰ ਉਹ ਇਸ ਦੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੀ ਜ਼ਬਾਨ ਨਾਲ (ਬਦਲੇ)। ਜੇਕਰ ਉਹ ਇਸ ਦੀ ਵੀ ਸਮਰੱਥਾ ਨਾ ਰੱਖਦਾ ਹੋਵੇ ਤਾਂ ਆਪਣੇ ਦਿਲ ਤੋਂ ਉਸਨੂੰ ਬੁਰਾ ਮੰਨੇ, ਅਤੇ ਇਹ ਈਮਾਨ ਦਾ ਸਭ ਤੋਂ ਕਮਜ਼ੋਰ ਦਰਜਾ ਹੈ।"
رواه مسلم
عَنْ أَنَسِ بْنِ مَالِكٍ رَضِيَ اللَّهُ عَنْهُ، عَنِ النَّبِيِّ صَلَّى اللهُ عَلَيْهِ وَسَلَّمَ قَالَ: "ثَلاَثٌ مَنْ كُنَّ فِيهِ وَجَدَ حَلاَوَةَ الإِيمَانِ: أَنْ يَكُونَ اللَّهُ وَرَسُولُهُ أَحَبَّ إِلَيْهِ مِمَّا سِوَاهُمَا، وَأَنْ يُحِبَّ المَرْءَ لاَ يُحِبُّهُ إِلَّا لِلَّهِ، وَأَنْ يَكْرَهَ أَنْ يَعُودَ فِي الكُفْرِ كَمَا يَكْرَهُ أَنْ يُقْذَفَ فِي النَّارِ".
متفق عليه
ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਜਿਸ ਨੇ ਅੱਲਾਹ ਨੂੰ ਰੱਬ, ਇਸਲਾਮ ਨੂੰ ਦੀਨ ਅਤੇ ਮੁਹੰਮਦ ﷺ ਨੂੰ ਆਪਣਾ ਰਸੂਲ ਮੰਨ ਲਿਆ, ਉਸ ਨੇ ਈਮਾਨ ਦਾ ਸਵਾਦ ਚੱਖ ਲਿਆ।"
رواه مسلم