Hadith for the World
الأسماء والأحكام

الإسلام

3 hadiths

3 hadiths

ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੀ ਉਦਾਹਰਣ ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਉਸ ਦਾ ਕੋਈ ਅੰਗ ਤਕਲੀਫ ਵਿੱਚ ਹੁੰਦਾ ਹੈ, ਤਾਂ ਸਾਰਾ ਸ਼ਰੀਰ ਉਸਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ, ਬੇਚੈਨੀ ਕਾਰਨ ਨੀਂਦ ਨਹੀਂ ਆਉਂਦੀ ਅਤੇ ਪੂਰਾ ਸ਼ਰੀਰ ਬੁਖਾਰ ਵਿੱਚ ਤਪਦਾ ਹੈ।»متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।متفق عليه
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਇਬਨ ਜੁਦਆਨ ਜਹਾਲਤ (ਅਗਿਆਨਤਾ) ਦੇ ਸਮੇਂ ਵਿੱਚ ਰਿਸ਼ਤੇ-ਨਾਤੇ ਜੋੜਦਾ ਸੀ ਅਤੇ ਮਸਕੀਨਾਂ (ਗਰੀਬਾਂ) ਨੂੰ ਖ਼ਾਣਾ ਖਵਾਉਂਦਾ ਸੀ। ਕੀ ਉਸਦਾ ਇਹ ਅਮਲ ਉਸ ਲਈ ਲਾਭਦਾਇਕ ਹੋਵੇਗਾ? ਆਪ ﷺ ਨੇ ਫਰਮਾਇਆ: "ਇਨ੍ਹਾਂ ਕੰਮਾਂ ਦਾ ਉਸਨੂੰ ਕੋਈ ਲਾਭ ਨਹੀਂ ਹੋਵੇਗਾ। ਉਸ ਨੇ ਕਦੇ ਵੀ ਇਹ ਨਹੀਂ ਕਿਹਾ: ਹੇ ਮੇਰੇ ਰੱਬ! ਕਿਆਮਤ ਦੇ ਦਿਨ ਮੈਨੂੰ ਮਾਫ਼ ਕਰ ਦੇਈਂ।"رواه مسلم