Hadith for the World
Tap the image to view it full size
The Creed

ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:

Available in 53 languages
«ਅੱਬਾਸ ਬਿਨ ਅਬਦੁਲ ਮੁੱਤਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਜਿਸ ਨੇ ਅੱਲਾਹ ਨੂੰ ਰੱਬ, ਇਸਲਾਮ ਨੂੰ ਦੀਨ ਅਤੇ ਮੁਹੰਮਦ ﷺ ਨੂੰ ਆਪਣਾ ਰਸੂਲ ਮੰਨ ਲਿਆ, ਉਸ ਨੇ ਈਮਾਨ ਦਾ ਸਵਾਦ ਚੱਖ ਲਿਆ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸੱਚਾ ਮੋਮਿਨ (ਈਮਾਨ ਵਾਲਾ) — ਜਿਸ ਦਾ ਦਿਲ ਆਪਣੇ ਈਮਾਨ 'ਤੇ ਸੰਤੁਸ਼ਟ ਹੋਵੇ — ਉਹ ਆਪਣੇ ਦਿਲ ਵਿੱਚ ਖੁੱਲ੍ਹਾਪਣ, ਸਕੂਨ, ਖੁਸ਼ੀ, ਮਿਠਾਸ ਅਤੇ ਅੱਲਾਹ ਨਾਲ ਨੇੜਤਾ ਦਾ ਸੁਖ ਮਹਿਸੂਸ ਕਰੇਗਾ, ਜੇਕਰ ਉਹ ਤਿੰਨ ਗੱਲਾਂ 'ਤੇ ਰਾਜ਼ੀ ਹੋ ਜਾਵੇ: 1- ਅੱਲਾਹ ਨੂੰ ਆਪਣਾ ਰੱਬ ਮੰਨ ਕੇ ਖੁਸ਼ ਹੋਵੇ। ਭਾਵ ਆਪਣੇ ਰੱਬ ਦੀ ਬਖਸ਼ੀ ਹਰ ਚੀਜ਼, ਜਿਵੇਂ: ਰੋਜ਼ੀ-ਰੋਟੀ ਅਤੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਖੁਸ਼ਦਿਲੀ ਨਾਲ ਸਵੀਕਾਰ ਕਰੇ, ਇਸ ਸਬੰਧ ਵਿੱਚ ਕੋਈ ਨਾਰਾਜ਼ਗੀ ਜਾਂ ਸ਼ਿਕਾਇਤ ਨਾ ਕਰੇ ਅਤੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਆਪਣਾ ਰੱਬ ਨਾ ਬਣਾਵੇ। 2- ਇਸਲਾਮ ਨੂੰ ਆਪਣੇ ਦੀਨ (ਧਰਮ) ਵਜੋਂ ਸਵੀਕਾਰ ਕਰ ਕੇ ਸੰਤੁਸ਼ਟ ਹੋਵੇ ਅਤੇ ਇਸਲਾਮ ਦੁਆਰਾ ਨਿਰਧਾਰਤ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਖੁਸ਼ਦਿਲੀ ਨਾਲ ਕਬੂਲ ਕਰੇ ਅਤੇ ਇਸਲਾਮ ਦੇ ਰਾਹ ਨੂੰ ਛੱਡ ਕੇ ਕਿਸੇ ਹੋਰ ਰਾਹ ਦੀ ਭਾਲ ਨਾ ਕਰੇ। 3- ਮੁਹੰਮਦ ﷺ ਨੂੰ ਰਸੂਲ ਮੰਨ ਕੇ ਰਾਜ਼ੀ (ਸੰਤੁਸ਼ਟ) ਹੋਵੇ। ਆਪ ﷺ ਦੀਆਂ ਲਿਆਂਦੀਆਂ ਸਾਰੀਆਂ ਸਿੱਖਿਆਵਾਂ ਨੂੰ ਪੂਰੇ ਦਿਲੋਂ ਅਪਣਾਵੇ। ਦਿਲ ਵਿੱਚ ਸ਼ੱਕ ਜਾਂ ਸੰਦੇਹ ਨਾ ਪੈਦਾ ਹੋਣ ਦੇਵੇ ਅਤੇ ਆਪ ﷺ ਦੱਸੇ ਤਰੀਕੇ 'ਤੇ ਚੱਲਦਾ ਰਹੇ।

Source
رواه مسلم
Download image

Saved at original quality