PA
الفضائل
فضائل الذكر
10 hadiths
فضل العلم
8
فضائل التوحيد
4
فضائل القرآن الكريم
5
فضائل بر الوالدين
3
فضائل صلة الأرحام
1
فضائل آل البيت رضي الله عنهم
4
فضائل الأعمال الصالحة
16
فضائل الذكر
10
فضل الدعاء
5
فضائل أعمال القلوب
4
فضائل أعمال الجوارح
6
10 hadiths
ਅਬੂ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ ਕਿ ਨਬੀ (ਸੱਲੱਲਾਹੁ ਅਲੈਹਿ ਵਸੱਲਮ) ਨੇ ਫਰਮਾਇਆ: «ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲਾਂ ਬਾਰੇ ਦੱਸਾਂ, ਜੋ ਤੁਹਾਡੇ ਰਬ ਕੋਲ ਸਭ ਤੋਂ ਪਾਕ ਅਤੇ ਤੁਹਾਡੇ ਦਰਜਿਆਂ ਵਿੱਚ ਸਭ ਤੋਂ ਉੱਚੇ ਹਨ,ਜੋ ਸੋਨੇ ਅਤੇ ਚਾਂਦੀ ਖਰਚ ਕਰਨ ਨਾਲੋਂ ਵੀ ਬਿਹਤਰ ਹਨ, ਅਤੇ ਜੋ ਵੱਧ ਬਿਹਤਰ ਹਨ ਕਿ ਤੁਸੀਂ ਆਪਣੇ ਦੁਸ਼ਮਣਾਂ ਨੂੰ ਮਿਲ ਕੇ ਉਨ੍ਹਾਂ ਦੇ ਗਲੇ ਮਾਰੋ ਅਤੇ ਉਹ ਤੁਹਾਡੇ ਗਲੇ ਮਾਰਣ।» ਉਨ੍ਹਾਂ ਨੇ ਕਿਹਾ: “ਹਾਂ।”ਫਿਰ ਨਬੀ ﷺ ਨੇ ਕਿਹਾ: "ਅੱਲਾਹ ਤਆਲਾ ਦਾ ਜ਼ਿਕਰ।"
رواه الترمذي وابن ماجه وأحمد
ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁ ਫਰਮਾਉਂਦੇ ਹਨ: ਨਬੀ ਕਰੀਮ ﷺ ਮੱਕਾ ਦੇ ਰਸਤੇ 'ਤੇ ਸਫਰ ਕਰ ਰਹੇ ਸਨ, ਤਾਂ ਉਹ ਇਕ ਪਹਾੜ ਕੋਲੋਂ ਲੰਘੇ ਜਿਸਨੂੰ "ਜੁੰਮਦਾਨ" ਕਿਹਾ ਜਾਂਦਾ ਸੀ। ਤਦ ਉਨ੍ਹਾਂ ਨੇ ਫਰਮਾਇਆ: «ਚੱਲੋ! ਇਹ ਜੁੰਮਦਾਨ ਹੈ, ਅੱਗੇ ਨਿਕਲ ਗਏ ਹਨ ਮੁਫ਼ਰਿਦੂਨ»»।ਸਹਾਬਾ ਨੇ ਪੁੱਛਿਆ: “ਏ ਅੱਲਾਹ ਦੇ ਰਸੂਲ! ਮੁਫ਼ਰਿਦੂਨ ਕੌਣ ਹਨ?”ਉਨ੍ਹਾਂ ਨੇ ਫਰਮਾਇਆ:«ਜੋ ਅੱਲਾਹ ਨੂੰ ਬਹੁਤ ਜ਼ਿਆਦਾ ਯਾਦ ਕਰਨ ਵਾਲੇ ਮਰਦ ਅਤੇ ਔਰਤਾਂ ਹਨ»।
رواه مسلم
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ: "ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"
رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।
متفق عليه
عن أبي ذر الغفاري رضي الله عنه عن النبي صلى الله عليه وسلم قال: «ألاَ أُخْبِرُكَ بِأَحَبِّ الكَلاَمِ إِلَى اللهِ؟ إنَّ أَحَبَّ الكلام إِلى الله: سبحان اللهِ وبحمدِهِ».
رواه مسلم
عن أبي هريرة رضي الله عنه مرفوعاً: «والذي نفسي بيده، لو لم تذنبوا، لذهب الله بكم، وجاء بقوم يُذْنِبُونَ، فيستغفرون اللهَ تعالى، فيغفر لهم».
رواه مسلم
عن أبي سعيد الخدري رضي الله عنه قال: قال رسول الله صلى الله عليه وسلم : "الْبَاقِيَاتُ الصَّالِحَاتُ، لَا إلَهَ إلَّا اللَّهُ، وَسُبْحَانَ اللَّهِ، وَاَللَّهُ أَكْبَرُ، وَالْحَمْدُ لِلَّهِ، وَلَا حَوْلَ وَلَا قُوَّةَ إلَّا بِاَللَّهِ".
رواه ابن حبان والحاكم، أما النسائي فرواه في الكبرى لكن من حديث أبي هريرة
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਦਿਨ ਵਿੱਚ ਸੌ ਵਾਰ ‘ਸੁਬਹਾਨ ਅੱਲਾਹੀ ਵਾ ਬਿਹਮਦਿਹੀ’ (ਅੱਲਾਹ ਪਾਕ ਹੈ ਤੇ ਸਾਰੀਆਂ ਤਾਰੀਫਾਂ ਵਾਲਾ ਹੈ।) ਪੜ੍ਹਿਆ, ਉਸਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ, ਭਾਵੇਂ ਉਹ ਸਮੁੰਦਰ ਦੀ ਝੱਗ ਦੇ ਬਰਾਬਰ ਹੀ ਕਿਉਂ ਨਾ ਹੋਣ।"
متفق عليه
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"
رواه مسلم
ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਹ ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ, ਮੇਰੀ ਨਮਾਜ਼ ਅਤੇ ਮੇਰੀ ਤਿਲਾਵਤ ਵਿੱਚ ਰੁਕਾਵਟ ਬਣ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)।" ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪ ﷺ ਦੇ ਦੱਸੇ ਇਸ ਤਰੀਕੇ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।
رواه مسلم