Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
Available in 70 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਆਪਣੇ ਸਰਬਸ਼ਕਤੀਮਾਨ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: «ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਉਸ ਬੰਦੇ ਨੇ ਫਿਰ ਦੁਬਾਰਾ ਗੁਨਾਹ ਕੀਤਾ ਅਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਇਸ 'ਤੇ ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਫਿਰ ਉਸ ਨੇ ਦੁਬਾਰਾ ਗੁਨਾਹ ਕੀਤਾ ਤੇ ਕਿਹਾ: ਹੇ ਮੇਰੇ ਰੱਬ! ਮੇਰਾ ਗੁਨਾਹ ਮਾਫ਼ ਕਰ ਦੇ। ਅੱਲਾਹ ਤਆਲਾ ਨੇ ਫਰਮਾਇਆ: ਮੇਰੇ ਬੰਦੇ ਨੇ ਗੁਨਾਹ ਕੀਤਾ, ਫੇਰ ਉਸਨੂੰ ਧਿਆਨ ਆਇਆ ਕਿ ਉਸਦਾ ਇੱਕ ਰੱਬ ਹੈ ਜੋ ਗੁਨਾਹ ਮਾਫ਼ ਵੀ ਕਰਦਾ ਹੈ ਅਤੇ ਗੁਨਾਹ 'ਤੇ ਫੜ ਵੀ ਲੈਂਦਾ ਹੈ। ਹੁਣ ਤੂੰ ਜੋ ਚਾਹੇ ਕਰ, ਮੈਂ ਤੈਨੂੰ ਮਾਫ਼ ਕਰ ਦਿੱਤਾ ਹੈ।»Meaning translation ·
Saved at original quality








