The Creed
ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
Available in 63 languages
«ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਹ ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ, ਮੇਰੀ ਨਮਾਜ਼ ਅਤੇ ਮੇਰੀ ਤਿਲਾਵਤ ਵਿੱਚ ਰੁਕਾਵਟ ਬਣ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)।" ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪ ﷺ ਦੇ ਦੱਸੇ ਇਸ ਤਰੀਕੇ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।»Meaning translation ·
Saved at original quality








