Hadith for the World
Tap the image to view it full size
The Creed

ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:

Available in 65 languages
«ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਆਪਣੀ ਜ਼ਬਾਨ ਤੋਂ ਕਿਹਾ ਤੇ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ ਅਤੇ ਅੱਲਾਹ ਤੋਂ ਇਲਾਵਾ ਪੂਜੀਆਂ (ਇਬਾਦਤ ਕੀਤੀਆਂ) ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਇਨਕਾਰ ਕੀਤਾ ਤੇ ਇਸਲਾਮ ਤੋਂ ਇਲਾਵਾ ਬਾਕੀ ਸਾਰੇ ਧਰਮਾਂ ਤੋਂ ਵੱਖ ਹੋ ਗਿਆ, ਉਸਦਾ ਮਾਲ (ਧਨ) ਅਤੇ ਖੂਨ (ਜਾਨ) ਮੁਸਲਮਾਨਾਂ ਉੱਤੇ ਹਰਾਮ ਹੋ ਗਿਆ। ਅਸੀਂ ਕੇਵਲ ਉਸਦੇ ਜ਼ਾਹਰੀ (ਬਾਹਰੀ) ਅਮਲਾਂ ਨੂੰ ਵੇਖਾਂਗੇ। ਸੋ ਨਾ ਤਾਂ ਉਸਦਾ ਮਾਲ ਲੁੱਟਿਆ ਜਾਵੇਗਾ ਅਤੇ ਨਾ ਹੀ ਉਸਦਾ ਖੂਨ ਵਰ੍ਹਾਇਆ ਜਾਵੇਗਾ। ਹਾਂ, ਜੇਕਰ ਉਹ ਕੋਈ ਅਜਿਹਾ ਗੁਨਾਹ ਜਾਂ ਜੁਰਮ ਕਰ ਬੈਠੇ ਜਿਸ ਦੇ ਕਾਰਨ ਇਸਲਾਮੀ ਕਾਨੂੰਨ ਦੀ ਸਜ਼ਾ ਦੇ ਤਹਿਤ ਉਸਦੀ ਜਾਨ ਜਾਂ ਮਾਲ ਹਲਾਲ ਹੋ ਜਾਂਦੇ ਹੋਣ, ਤਾਂ ਗੱਲ ਵੱਖਰੀ ਹੈ। ਬਾਕੀ ਉਸ ਦਾ ਹਿਸਾਬ ਅੱਲਾਹ ਤਆਲਾ ਕਿਆਮਤ ਦੇ ਦਿਨ ਲਵੇਗਾ। ਜੇਕਰ ਉਹ ਸੱਚਾ ਹੋਇਆ ਤਾਂ ਅੱਲਾਹ ਉਸਨੂੰ ਸਵਾਬ (ਇਨਾਮ) ਦੇਵੇਗਾ ਅਤੇ ਜੇਕਰ ਉਹ ਮੁਨਾਫ਼ਿਕ (ਦੋਗਲਾ/ਝੂਠਾ) ਹੋਇਆ ਤਾਂ ਉਸਨੂੰ ਅਜ਼ਾਬ ਦੇਵੇਗਾ।

Source
رواه مسلم
Download image

Saved at original quality