Hadith for the World
Tap the image to view it full size
The Creed

ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:

Available in 55 languages
«ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ ਹਾਂ ਅੱਲਾਹ ਤਆਲਾ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਕਹਿਣਗੇ: ਕੀ ਹੁਣ ਵੀ ਅਸੀਂ ਖੁਸ਼ ਨਹੀਂ ਹੋਵਾਂਗੇ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਕਿਸੇ ਹੋਰ ਮਖਲੂਕ ਨੂੰ ਨਹੀਂ ਦਿੱਤਾ। ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਚੀਜ਼ ਦੇਵਾਂਗਾ। ਉਹ ਕਹਿਣਗੇ: ਹੇ ਰੱਬ! ਇਸ ਤੋਂ ਵਧੀਆ ਹੋਰ ਕੀ ਚੀਜ਼ ਹੋਵੇਗੀ? ਅੱਲਾਹ ਤਆਲਾ ਕਹੇਗਾ: ਹੁਣ ਮੈਂ ਤੁਹਾਨੂੰ ਆਪਣੀ ਰਜ਼ਾ ਪ੍ਰਦਾਨ ਕਰਾਂਗਾ, ਫੇਰ ਇਸ ਤੋਂ ਬਾਅਦ ਕਦੀ ਵੀ ਤੁਹਾਥੋਂ ਨਾਰਾਜ਼ ਨਹੀਂ ਹੋਵਾਂਗਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜੰਨਤੀ ਲੋਕ ਜਦੋਂ ਜੰਨਤ ਵਿੱਚ ਹੋਣਗੇ, ਤਾਂ ਅੱਲਾਹ ਉਨ੍ਹਾਂ ਨੂੰ ਕਹੇਗਾ: ਹੇ ਜੰਨਤ ਵਾਲਿਓ! ਉਹ ਜਵਾਬ ਦੇਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਸਾਰੀਆਂ ਭਲਾਈਆਂ ਤੇਰੇ ਹੀ ਹੱਥਾਂ ਵਿੱਚ ਹਨ। ਅੱਲਾਹ ਉਨ੍ਹਾਂ ਨੂੰ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਜਵਾਬ ਦੇਣਗੇ: ਅਸੀਂ ਪੂਰੀ ਤਰ੍ਹਾਂ ਖੁਸ਼ ਹਾਂ। ਭਲਾ ਅਸੀਂ ਖੁਸ਼ ਕਿਉਂ ਨਾ ਰਹੀਏ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਤੂੰ ਆਪਣੀ ਕਿਸੇ ਹੋਰ ਮਖਲੂਕ (ਰਚਨਾ) ਨੂੰ ਨਹੀਂ ਦਿੱਤਾ! ਇਹ ਜਵਾਬ ਸੁਣ ਕੇ ਅੱਲਾਹ ਤਆਲਾ ਕਹੇਗਾ: ਕੀ ਮੈਂ ਤੁਹਾਨੂੰ ਇਸ ਤੋਂ ਬਿਹਤਰ ਚੀਜ਼ ਨਾ ਦਿਆਂ? ਜੰਨਤੀ ਜਵਾਬ ਦੇਣਗੇ: ਹੇ ਸਾਡੇ ਰੱਬ! ਇਸ ਤੋਂ ਬਿਹਤਰ ਚੀਜ਼ ਭਲਾ ਹੋਰ ਕੀ ਹੋ ਸਕਦੀ ਹੈ? ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਆਪਣੀ ਸਦੀਵੀ ਰਜ਼ਾਮੰਦੀ ਬਖਸ਼ਦਾ ਹਾਂ।ਇਸ ਤੋਂ ਬਾਅਦ ਮੈਂ ਤੁਹਾਥੋਂ ਕਦੇ ਨਾਰਾਜ਼ ਨਹੀਂ ਹੋਵਾਂਗਾ।

Source
متفق عليه
Download image

Saved at original quality