Hadith for the World
Tap the image to view it full size
Jurisprudence and Juristic Principles

ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 65 languages
«ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਖਤਮ ਕਰਦੇ ਤਾਂ ਤਿੰਨ ਵਾਰ ਅੱਲਾਹ ਤੋਂ ਮਾਫ਼ੀ ਦੀ ਦੁਆ ਕਰਦੇ ਅਤੇ ਉਸਤੋਂ ਬਾਅਦ ਫਰਮਾਉਂਦੇ: "ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ।" (ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।) ਵਲੀਦ ਕਹਿੰਦੇ ਹਨ ਕਿ ਮੈਂ ਔਜ਼ਾਈ ਤੋਂ ਪੁੱਛਿਆ ਕਿ ਮਾਫ਼ੀ ਕਿਵੇਂ ਮੰਗੀ ਜਾਵੇ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਤੂੰ "ਅਸਤਗ਼ ਫ਼ਿਰੁੱਲਾਹ, ਅਸਤਗ਼ ਫ਼ਿਰੁੱਲਾਹ" (ਹੇ ਅੱਲਾਹ ਮੈਨੂੰ ਮਾਫ਼ ਕਰ, ਹੇ ਅੱਲਾਹ ਮੈਨੂੰ ਮਾਫ਼ ਕਰ) ਕਹਿ ਲਿਆ ਕਰ।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਖਤਮ ਕਰਦੇ, ਤਾਂ "ਅਸਤਗ਼ ਫਿਰੁੱਲਾਹ, ਅਸਤਗ਼ ਫਿਰੁੱਲਾਹ, ਅਸਤਗ਼ ਫਿਰੁੱਲਾਹ"(ਹੇ ਅੱਲਾਹ ਮੈਨੂੰ ਮਾਫ਼ ਕਰ ਦੇ, ਹੇ ਅੱਲਾਹ ਮੈਨੂੰ ਮਾਫ਼ ਕਰ ਦੇ, ਹੇ ਅੱਲਾਹ ਮੈਨੂੰ ਮਾਫ਼ ਕਰ ਦੇ।) ਕਹਿੰਦੇ। ਉਸ ਤੋਂ ਬਾਅਦ ਆਪਣੇ ਰੱਬ ਦੀ ਵਡਿਆਈ ਕਰਦੇ ਹੋਏ ਕਹਿੰਦੇ: "ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।" ਭਾਵ ਅੱਲਾਹ ਆਪਣੇ ਸਾਰੇ ਗੁਣਾਂ ਵਿੱਚ ਸੰਪੂਰਨ ਹੈ ਅਤੇ ਹਰ ਕਮੀ ਤੋਂ ਪਾਕ (ਮੁਕਤ) ਹੈ। ਅੱਲਾਹ ਹੀ ਤੋਂ ਦੁਨੀਆ ਤੇ ਅਖਰਤ ਦੀਆਂ ਸਾਰੀਆਂ ਬੁਰਾਈਆਂ ਤੋਂ ਸੁਰੱਖਿਆ ਮੰਗੀ ਜਾਵੇਗੀ, ਕਿਸੇ ਹੋਰ ਤੋਂ ਨਹੀਂ। ਦੋਨੋਂ ਜਹਾਨਾਂ (ਅਸਥਾਨਾਂ) ਅੱਲਾਹ ਦੀਆਂ ਭਲਾਈਆਂ ਦੀ ਭਰਮਾਰ ਹੈ ਅਤੇ ਉਹ ਮਹਾਨਤਾ ਤੇ ਉਪਕਾਰ ਵਾਲਾ ਹੈ।

Source
رواه مسلم
Download image

Saved at original quality