Hadith for the World
Tap the image to view it full size
The Creed

ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:

Available in 61 languages
«ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਦਿਨ ਕੋਈ ਵੀ ਵਿਅਕਤੀ ਹਿਸਾਬ-ਕਿਤਾਬ ਵਾਲੀ ਥਾਂ ਤੋਂ ਜੰਨਤ ਜਾਂ ਜਹੰਨਮ ਵੱਲ ਉਦੋਂ ਤੱਕ ਨਹੀਂ ਜਾ ਸਕੇਗਾ, ਜਦੋਂ ਤੱਕ ਉਸ ਕੋਲੋਂ ਨਿਮਨਲਿਖਤ ਗੱਲਾਂ ਬਾਰੇ ਪੁੱਛ-ਗਿੱਛ ਨਾ ਹੋ ਜਾਵੇ: 1- ਉਸ ਨੇ ਆਪਣੀ ਜ਼ਿੰਦਗੀ ਕਿੰਨ੍ਹਾਂ ਕੰਮਾਂ ਵਿੱਚ ਬਤੀਤ ਕੀਤੀ? 2- ਉਸ ਨੇ ਜੋ ਇਲਮ (ਗਿਆਨ) ਹਾਸਲ ਕੀਤਾ ਸੀ— ਕੀ ਉਸਨੂੰ ਅੱਲਾਹ ਲਈ ਹਾਸਲ ਕੀਤਾ ਸੀ, ਕੀ ਉਸ 'ਤੇ ਅਮਲ ਕੀਤਾ ਸੀ ਅਤੇ ਕੀ ਉਸਨੂੰ ਉਸਦੇ ਹੱਕਦਾਰ ਤੱਕ ਪਹੁੰਚਾਇਆ ਸੀ? 3- ਉਸ ਦੇ ਕੋਲ ਜੋ ਮਾਲ (ਧਨ) ਸੀ— ਉਸਨੂੰ ਕਿੱਥੋਂ ਕਮਾਇਆ ਸੀ? ਕਮਾਈ ਹਲਾਲ ਸੀ ਜਾਂ ਹਰਾਮ? ਨਾਲ ਹੀ ਉਸਨੂੰ ਕਿੱਥੇ ਖਰਚ ਕੀਤਾ ਸੀ? ਕੀ ਉਹ ਖਰਚ ਅੱਲਾਹ ਦੀ ਰਜ਼ਾ ਲਈ ਸੀ ਜਾਂ ਉਸ ਨੂੰ ਨਾਰਾਜ਼ ਕਰਨ ਲਈ? 4- ਉਸ ਨੂੰ ਜੋ ਸ਼ਰੀਰ, ਤਾਕਤ, ਸਿਹਤ ਅਤੇ ਜਵਾਨੀ ਮਿਲੀ ਸੀ— ਉਸਨੂੰ ਕਿਨ੍ਹਾਂ ਕੰਮਾਂ ਵਿੱਚ ਖਰਚ ਕੀਤਾ ਅਤੇ ਕਿਵੇਂ ਖਪਾਇਆ?

Source
رواه الترمذي
Download image

Saved at original quality