Jurisprudence and Juristic Principles
ਅਬਦੁਰ ਰਹਿਮਾਨ ਬਿਨ ਅਬੁ-ਲੈਲਾ ਫਰਮਾਉਂਦੇ ਹਨ ਕਿ ਕਾਬ ਬਿਨ ਉਜਰਾਹ ਨੇ ਮੈਨੂੰ ਮਿਲ ਕੇ ਕਿਹਾ: ਕੀ ਮੈਂ ਤੈਨੂੰ ਇੱਕ ਤੋਹਫਾ ਨਾ ਦਿਆਂ?
Available in 60 languages
«ਅਬਦੁਰ ਰਹਿਮਾਨ ਬਿਨ ਅਬੁ-ਲੈਲਾ ਫਰਮਾਉਂਦੇ ਹਨ ਕਿ ਕਾਬ ਬਿਨ ਉਜਰਾਹ ਨੇ ਮੈਨੂੰ ਮਿਲ ਕੇ ਕਿਹਾ: ਕੀ ਮੈਂ ਤੈਨੂੰ ਇੱਕ ਤੋਹਫਾ ਨਾ ਦਿਆਂ? ਅੱਲਾਹ ਦੇ ਨਬੀ ﷺ ਸਾਡੇ ਕੋਲ ਆਏ ਤਾਂ ਅਸੀਂ ਕਿਹਾ: ਹੇ ਅੱਲਾਹ ਦੇ ਰਸੂਲ! ਅਸੀਂ ਇਹ ਤਾਂ ਜਾਣ ਗਏ ਹਾਂ ਕਿ ਅਸੀਂ ਤੁਹਾਡੇ 'ਤੇ ਸਲਾਮ ਕਿਵੇਂ ਭੇਜੀਏ, ਲੇਕਿਨ (ਇਹ ਨਹੀਂ ਪਤਾ ਕਿ) ਅਸੀਂ ਤੁਹਾਡੇ 'ਤੇ ਦਰੂਦ ਕਿਵੇਂ ਭੇਜੀਏ? ਆਪ ﷺ ਨੇ ਫਰਮਾਇਆ: "ਕਹੋ: اللَّهُمَّ صَلِّ عَلَى مُحَمَّدٍ وَعَلَى آلِ مُحَمَّدٍ، كَمَا صَلَّيْتَ عَلَى آلِ إِبْرَاهِيمَ، إِنَّكَ حَمِيدٌ مَجِيدٌ، اللَّهُمَّ بَارِكْ عَلَى مُحَمَّدٍ وَعَلَى آلِ مُحَمَّدٍ، كَمَا بَارَكْتَ عَلَى آلِ إِبْرَاهِيمَ، إِنَّكَ حَمِيدٌ مَجِيدٌ - ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।"(ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।)"»Meaning translation ·
Saved at original quality








