Hadith for the World
Tap the image to view it full size
Jurisprudence and Juristic Principles

ਅਬਦੁੱਲਾ ਬਿਨ ਸਲਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਅੱਲਾਹ ਦੇ ਨਬੀ ﷺ ਮਦੀਨਾ ਆਏ, ਤਾਂ ਲੋਕ ਆਪ ﷺ ਵੱਲ ਭੱਜ ਕੇ ਆਏ। ਹਰ ਪਾਸੇ ਸ਼ੋਰ ਸੀ ਕਿ ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ। ਇਹ ਵਾਕ ਉਨ੍ਹਾਂ ਨੇ ਤਿੰਨ ਵਾਰੀ ਦੁਹਰਾਇਆ। ਵੇਖਣ ਲਈ ਮੈਂ ਵੀ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਇਆ। ਜਦੋਂ ਧਿਆਨ ਨਾਲ ਆਪ ﷺ ਦਾ ਚਿਹਰਾ ਵੇਖਿਆ, ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸੇ ਝੂਠੇ ਦਾ ਚਿਹਰਾ ਨਹੀਂ ਹੈ। ਇਸ ਦੌਰਾਨ ਮੈਂ ਆਪ ﷺ ਨੂੰ ਜੋ ਪਹਿਲੀ ਗੱਲ ਕਹਿੰਦੇ ਹੋਏ ਸੁਣਿਆ, ਉਹ ਇਹ ਸੀ:

Available in 55 languages
«ਅਬਦੁੱਲਾ ਬਿਨ ਸਲਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਜਦੋਂ ਅੱਲਾਹ ਦੇ ਨਬੀ ﷺ ਮਦੀਨਾ ਆਏ, ਤਾਂ ਲੋਕ ਆਪ ﷺ ਵੱਲ ਭੱਜ ਕੇ ਆਏ। ਹਰ ਪਾਸੇ ਸ਼ੋਰ ਸੀ ਕਿ ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ, ਅੱਲਾਹ ਦੇ ਰਸੂਲ ﷺ ਪਹੁੰਚ ਚੁੱਕੇ ਹਨ। ਇਹ ਵਾਕ ਉਨ੍ਹਾਂ ਨੇ ਤਿੰਨ ਵਾਰੀ ਦੁਹਰਾਇਆ। ਵੇਖਣ ਲਈ ਮੈਂ ਵੀ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋਇਆ। ਜਦੋਂ ਧਿਆਨ ਨਾਲ ਆਪ ﷺ ਦਾ ਚਿਹਰਾ ਵੇਖਿਆ, ਤਾਂ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਕਿਸੇ ਝੂਠੇ ਦਾ ਚਿਹਰਾ ਨਹੀਂ ਹੈ। ਇਸ ਦੌਰਾਨ ਮੈਂ ਆਪ ﷺ ਨੂੰ ਜੋ ਪਹਿਲੀ ਗੱਲ ਕਹਿੰਦੇ ਹੋਏ ਸੁਣਿਆ, ਉਹ ਇਹ ਸੀ: "ਹੇ ਲੋਕੋ! ਆਪਸ ਵਿੱਚ ਸਲਾਮ ਫੈਲਾਓ, ਲੋਕਾਂ ਨੂੰ ਖਾਣਾ ਖੁਆਓ, ਰਿਸ਼ਤਿਆਂ ਨੂੰ ਜੋੜੋ ਅਤੇ ਰਾਤ ਨੂੰ, ਜਦੋਂ ਲੋਕ ਸੋ ਰਹੇ ਹੋਣ, ਨਮਾਜ਼ ਪੜ੍ਹੋ—ਤੁਸੀਂ ਸਲਾਮਤੀ ਨਾਲ ਜੰਨਤ ਵਿੱਚ ਦਾਖਲ ਹੋ ਜਾਵੋਗੇ।"»

Meaning translation ·

Explanation

The meaning in a few plain lines

ਜਦੋਂ ਅੱਲਾਹ ਦੇ ਨਬੀ ﷺ ਮਦੀਨਾ ਆਏ ਅਤੇ ਲੋਕਾਂ ਨੇ ਆਪ ﷺ ਨੂੰ ਵੇਖਿਆ, ਤਾਂ ਆਪ ਵੱਲ ਭੱਜ ਕੇ ਗਏ। ਆਪ ﷺ ਵੱਲ ਭੱਜ ਕੇ ਜਾਣ ਵਾਲਿਆਂ ਵਿੱਚ ਅਬਦੁੱਲਾਹ ਬਿਨ ਸਲਾਮ (ਰਜ਼ੀਅੱਲਾਹੁ ਅਨਹੁ) ਵੀ ਸ਼ਾਮਲ ਸਨ। ਉਹ ਯਹੂਦੀ ਸਨ। ਆਪ ﷺ ਨੂੰ ਵੇਖ ਕੇ ਉਨ੍ਹਾਂ ਨੇ ਪਹਿਚਾਣ ਲਿਆ ਕਿ ਇਹ ਚਿਹਰਾ ਕਿਸੇ ਝੂਠੇ ਦਾ ਚਿਹਰਾ ਨਹੀਂ ਹੋ ਸਕਦਾ। ਕਿਉਂਕਿ ਉਸ 'ਤੇ ਨੂਰ, ਖੂਬਸੂਰਤੀ ਅਤੇ ਸੱਚਾਈ ਝਲਕ ਰਹੀ ਸੀ। ਇਸ ਦੌਰਾਨ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਕੋਲੋਂ ਜੋ ਪਹਿਲੀ ਗੱਲ ਸੁਣੀ, ਉਹ ਇਹ ਸੀ ਕਿ ਆਪ ﷺ ਨੇ ਲੋਕਾਂ ਨੂੰ ਕੁੱਝ ਅਜਿਹੇ ਅਮਲਾਂ ਦੀ ਤਰਗੀਬ (ਨਸੀਹਤ/ਪ੍ਰੇਰਨਾ) ਦਿੱਤੀ, ਜੋ ਜੰਨਤ ਵਿੱਚ ਦਾਖ਼ਲੇ ਦਾ ਸਬੱਬ (ਸਾਧਨ) ਹਨ। ਜਿਵੇਂ: 1- ਸਲਾਮ ਨੂੰ ਫੈਲਾਉਣਾ, ਆਮ ਕਰਨਾ ਅਤੇ ਵੱਧ ਤੋਂ ਵੱਧ ਕਰਨਾ। ਜਾਣ-ਪਛਾਣ ਵਾਲੇ ਨੂੰ ਵੀ ਅਤੇ ਅਣਜਾਣ ਨੂੰ ਵੀ। 2- ਖਾਣਾ ਖੁਆਉਣਾ। ਭਾਵੇਂ ਸਦਕੇ (ਦਾਨ) ਦੇ ਰੂਪ ਵਿੱਚ ਹੋਵੇ, ਤੋਹਫ਼ੇ ਵਿੱਚ ਹੋਵੇ ਜਾਂ ਖਾਤਰਦਾਰੀ (ਦਾਅਵਤ) ਵਿੱਚ ਹੋਵੇ। 3- ਰਿਸ਼ਤੇਦਾਰੀਆਂ ਨਿਭਾਉਣਾ। ਰਿਸ਼ਤੇਦਾਰੀ ਭਾਵੇਂ ਪਿਤਾ ਵਾਲੇ ਪਾਸੇ ਦੀ ਹੋਵੇ ਜਾਂ ਮਾਂ ਵਾਲੇ ਪਾਸੇ ਦੀ। 4- ਰਾਤ ਦੇ ਸਮੇਂ, ਜਦੋਂ ਲੋਕ ਸੌ ਰਹੇ ਹੋਣ, ਜਾਗ ਕੇ ਨਫਲ (ਮਰਜ਼ੀ ਦੀ) ਨਮਾਜ਼ ਪੜ੍ਹਨਾ।

Source
رواه الترمذي وابن ماجه وأحمد
Download image

Saved at original quality