Hadith for the World
Tap the image to view it full size
Jurisprudence and Juristic Principles

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 62 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ। ਕਿਉਂਕਿ ਦੂਜਿਆਂ ਦਾ ਮਾਲ (ਧਨ) ਚੋਰੀ ਕਰਨ ਨਾਲ ਹੋ ਸਕਦਾ ਹੈ ਕਿ ਇਨਸਾਨ ਨੂੰ ਦੁਨੀਆ ਵਿੱਚ ਕੁੱਝ ਫਾਇਦਾ ਮਿਲ ਜਾਵੇ, ਲੇਕਿਨ ਨਮਾਜ਼ ਵਿੱਚ ਚੋਰੀ ਕਰਨ ਵਾਲਾ ਆਪ ਆਪਣੇ ਹੱਕ ਦੀਆਂ ਨੇਕੀਆਂ ਤੇ ਸਵਾਬ (ਇਨਾਮ) ਚੋਰੀ ਕਰਦਾ ਹੈ। ਸਹਾਬੀਆਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ ﷺ! ਨਮਾਜ਼ ਵਿੱਚ ਚੋਰੀ ਕਰਨ ਦਾ ਮਤਲਬ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: ਇਸ ਦਾ ਮਤਲਬ ਇਹ ਹੈ ਕਿ ਇਨਸਾਨ ਸੰਪੂਰਨ ਤਰੀਕੇ ਨਾਲ ਰੁਕੂ ਅਤੇ ਸਜਦਾ ਨਾ ਕਰੇ। ਭਾਵ ਛੇਤੀ-ਛੇਤੀ ਰੁਕੂ ਤੇ ਸਜਦਾ ਕਰ ਲਵੇ ਅਤੇ ਸੰਪੂਰਨ ਤਰੀਕੇ ਨਾਲ ਉਨ੍ਹਾਂ ਨੂੰ ਅਦਾ (ਪੂਰਾ) ਨਾ ਕਰੇ।

Source
رواه ابن حبان
Download image

Saved at original quality