Hadith for the World
The Noble Qur'an and Qur'anic Sciences

تفسير القرآن

2 hadiths

2 hadiths

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"متفق عليه
**ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:** ਜਦੋਂ ਇਹ ਆਯਤਾਂ ਨਜ਼ਿਲ ਹੋਈਆਂ: “ਇੰਨਾ ਫਤਹਨਾ ਲੱਕਾ ਫਤਹਨ ਮੁਬੀਨ” ਤੋਂ ਲੈ ਕੇ “ਫੌਜ਼ਨ ਅਜ਼ੀਮ” (ਸੂਰਹ ਫਤਹ: 1-5), ਇਹ ਹੁਦੈਬੀਯਾ ਦੇ ਵਾਪਸ ਮੌਕੇ ਨਾਲ ਸਬੰਧਤ ਹੈ। ਉਨ੍ਹਾਂ ਸਮਿਆਂ ਉਹ ਦੁੱਖ ਅਤੇ ਪਰੇਸ਼ਾਨੀ ਵਿੱਚ ਸੀ, ਹਾਲਾਂਕਿ ਹਦਯ ਦੇ ਬਲਿਦਾਨ ਹੁਦੈਬੀਯਾ ਵਿੱਚ ਹੋ ਚੁੱਕਾ ਸੀ। ਫਿਰ ਨਬੀ ﷺ ਨੇ ਕਿਹਾ:“ਸੱਚਮੁੱਚ ਮੇਰੇ ਉੱਤੇ ਇੱਕ ਆਯਤ ਨਜ਼ਿਲ ਹੋਈ ਹੈ ਜੋ ਸਾਰੀ ਦੁਨੀਆ ਤੋਂ ਮੇਰੇ ਲਈ ਵਧੀਆ ਹੈ।”رواه مسلم