Hadith for the World
تفسير القرآن

تفسير الآيات

1 hadiths

1 hadiths

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"متفق عليه