Hadith for the World
Tap the image to view it full size
Jurisprudence and Juristic Principles

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 65 languages
«ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਕੋਲ ਇੱਕ ਅੰਨ੍ਹਾ ਆਦਮੀ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਮਸਜਿਦ ਤੱਕ ਲੈ ਆਵੇ। ਸੋ ਉਸ ਨੇ ਅੱਲਾਹ ਦੇ ਰਸੂਲ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਸ ਨੂੰ ਘਰ ਵਿੱਚ ਨਮਾਜ਼ ਪੜ੍ਹਨ ਦੀ ਛੋਟ (ਇਜਾਜ਼ਤ) ਦੇ ਦੇਣ। ਆਪ ﷺ ਨੇ ਪਹਿਲਾਂ ਉਸ ਨੂੰ ਛੋਟ ਦੇ ਵੀ ਦਿੱਤੀ, ਲੇਕਿਨ ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਨਬੀ ﷺ ਨੇ ਉਸਨੂੰ ਬੁਲਾਇਆ ਅਤੇ ਪੁੱਛਿਆ: "ਕੀ ਤੂੰ ਨਮਾਜ਼ ਦੀ ਅਜ਼ਾਨ ਨੂੰ ਸੁਣਦਾ ਹੈਂ?" ਉਸ ਨੇ ਜਵਾਬ ਦਿੱਤਾ: ਜੀ ਹਾਂ! ਸੁਣਦਾ ਹਾਂ, ਤਾਂ ਨਬੀ ﷺ ਨੇ ਫਰਮਾਇਆ: "ਤਾਂ ਫੇਰ (ਮਸਜਿਦ ਵਿੱਚ ਆ ਕੇ) ਅਜ਼ਾਨ ਦਾ ਜਵਾਬ ਦੇ।"»

Meaning translation ·

Explanation

The meaning in a few plain lines

ਇੱਕ ਅੰਨ੍ਹਾ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਕੋਲ ਮੇਰੀ ਮਦਦ ਕਰਨ ਲਈ ਅਤੇ ਮੇਰਾ ਹੱਥ ਫੜ ਕੇ ਮੈਨੂੰ ਪੰਜ ਸਮਿਆਂ ਦੀ ਫਰਜ਼ ਨਮਾਜ਼ਾਂ ਲਈ ਮਸਜਿਦ ਵਿੱਚ ਲਿਜਾਣ ਲਈ ਕੋਈ ਨਹੀਂ ਹੈ। ਅਸਲ ਵਿੱਚ ਉਹ ਚਾਹੁੰਦਾ ਸੀ ਕਿ ਨਬੀ ﷺ ਉਸ ਨੂੰ ਜਮਾਤ (ਇਕੱਠ ਦੀ ਨਮਾਜ਼) ਨੂੰ ਛੱਡ ਕੇ ਘਰ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਦੇਣ। ਸੋ ਨਬੀ ﷺ ਨੇ ਇਜਾਜ਼ਤ ਦੇ ਵੀ ਦਿੱਤੀ। ਲੇਕਿਨ ਜਦੋਂ ਉਹ ਵਾਪਸ ਜਾਣ ਲੱਗਾ, ਤਾਂ ਨਬੀ ﷺ ਨੇ ਉਸ ਨੂੰ ਬੁਲਾਇਆ ਅਤੇ ਪੁੱਛਿਆ ਕਿ ਕੀ ਤੂੰ ਨਮਾਜ਼ ਦੀ ਅਜ਼ਾਨ ਸੁਣਦਾ ਹੈਂ? ਜਦੋਂ ਉਸ ਨੇ ਹਾਂ ਵਿੱਚ ਜਵਾਬ ਦਿੱਤਾ ਤਾਂ ਨਬੀ ﷺ ਨੇ ਫਰਮਾਇਆ: ਤਾਂ ਪੁਕਾਰਨ ਵਾਲੇ ਦੀ ਪੁਕਾਰ ਨੂੰ ਕਬੂਲ ਕਰ (ਭਾਵ ਅਜ਼ਾਨ ਦੇਣ ਵਾਲੇ ਦਾ ਜਵਾਬ ਦੇ ਤੇ ਮਸਜਿਦ ਵਿੱਚ ਆ ਕੇ ਨਮਾਜ਼ ਪੜ੍ਹ)।

Source
رواه مسلم
Download image

Saved at original quality