الصلاةفضل صلاة الجماعة وأحكامها
7 hadiths
7 hadiths
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇੱਕ ਆਦਮੀ ਦਾ ਜਮਾਤ ਨਾਲ ਨਮਾਜ਼ ਪੜ੍ਹਨਾ, ਉਸਦੇ ਘਰ ਜਾਂ ਬਾਜ਼ਾਰ ਵਿੱਚ ਨਮਾਜ਼ ਪੜ੍ਹਨ ਨਾਲੋਂ (ਸਵਾਬ ਦੇ ਮਾਮਲੇ ਵਿੱਚ) ਵੀਹ ਤੋਂ ਵੱਧ ਦਰਜੇ/ਗੁਣਾ ਵੱਧ ਚੰਗਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਕੋਈ ਵਿਅਕਤੀ ਵੁਜ਼ੂ ਕਰਦਾ ਹੈ ਤੇ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਨਮਾਜ਼ ਦੇ ਇਰਾਦੇ ਨਾਲ ਮਸਜਿਦ ਵੱਲ ਆਉਂਦਾ ਹੈ ਅਤੇ ਨਮਾਜ਼ ਤੋਂ ਇਲਾਵਾ ਉਸਦੀ ਹੋਰ ਕੋਈ ਨੀਅਤ ਤੇ ਪ੍ਰੇਰਨਾ ਨਹੀਂ ਹੁੰਦੀ, ਤਾਂ ਜਿੰਨੇ ਕਦਮ ਉਹ ਚੁੱਕਦਾ ਹੈ, ਹਰ ਕਦਮ ਦੇ ਬਦਲੇ ਵਿੱਚ ਉਸਦਾ ਇੱਕ ਦਰਜਾ ਵਧਾ ਦਿੱਤਾ ਜਾਂਦਾ ਹੈ ਅਤੇ ਇੱਕ ਗੁਨਾਹ ਮਿਟਾ ਦਿੱਤਾ ਜਾਂਦਾ ਹੈ, ਇੱਥੋਂ ਤੱਕ ਕਿ ਉਹ ਮਸਜਿਦ ਵਿੱਚ ਦਾਖ਼ਲ ਹੋ ਜਾਂਦਾ ਹੈ। ਜਦੋਂ ਉਹ ਮਸਜਿਦ ਵਿੱਚ ਦਾਖ਼ਲ ਹੋ ਜਾਂਦਾ ਹੈ, ਤਾਂ ਜਦੋਂ ਤੱਕ ਨਮਾਜ਼ ਉਸਨੂੰ ਰੋਕੇ ਰੱਖਦੀ ਹੈ, ਉਦੋਂ ਤੱਕ ਉਹ ਬਰਾਬਰ ਨਮਾਜ਼ ਦੀ ਹਾਲਤ ਵਿੱਚ ਹੀ ਰਹਿੰਦਾ ਹੈ। ਅਤੇ ਫਰਿਸ਼ਤੇ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਲਈ ਬਰਾਬਰ ਰਹਿਮਤ ਦੀ ਦੁਆ ਕਰਦੇ ਰਹਿੰਦੇ ਹਨ, ਜਦੋਂ ਤੱਕ ਉਹ ਉਸ ਥਾਂ 'ਤੇ ਬੈਠਾ ਰਹਿੰਦਾ ਹੈ, ਜਿੱਥੇ ਉਸ ਨੇ ਨਮਾਜ਼ ਪੜ੍ਹੀ ਹੁੰਦੀ ਹੈ। ਫਰਿਸ਼ਤੇ ਕਹਿੰਦੇ ਹਨ: ਹੇ ਅੱਲਾਹ! ਇਸ ਉੱਤੇ ਰਹਿਮ ਕਰ। ਹੇ ਅੱਲਾਹ! ਇਸ (ਦੇ ਗੁਨਾਹ) ਨੂੰ ਮਾਫ਼ ਕਰ ਦੇ। ਹੇ ਅੱਲਾਹ! ਇਸ ਦੀ ਤੌਬਾ ਕਬੂਲ ਕਰ ਲੈ। ਫ਼ਰਿਸ਼ਤਿਆਂ ਦੀ ਇਹ ਦੁਆ ਉਦੋਂ ਤੱਕ ਜਾਰੀ ਰਹਿੰਦੀ ਹੈ, ਜਦੋਂ ਤੱਕ ਉਹ ਉੱਥੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ, ਜਦੋਂ ਤੱਕ ਉਸਦਾ ਵੁਜ਼ੂ ਟੁੱਟ ਨਾ ਜਾਵੇ।"متفق عليه