Hadith for the World
الصلاة

الأذان والإقامة

6 hadiths

6 hadiths

ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।"متفق عليه
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا (ਮੈਂ ਗਵਾਹੀ ਦਿੰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਥੀ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ। ਮੈਂ ਰਾਜ਼ੀ ਹੋ ਗਿਆ ਅੱਲਾਹ ਦੇ ਰੱਬ ਹੋਣ 'ਤੇ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਅਤੇ ਇਸਲਾਮ ਦੇ ਦੀਨ ਹੋਣ 'ਤੇ।) ਤਾਂ ਉਸਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"رواه مسلم
عن أبي هريرة رضي الله عنه قال: قال رسول الله صلى الله عليه وسلم : «إِذَا نُودِيَ بالصَّلاَةِ، أدْبَرَ الشَّيْطَانُ، وَلَهُ ضُرَاطٌ حَتَّى لاَ يَسْمَعَ التَّأذِينَ، فَإذَا قُضِيَ النِّدَاءُ أقْبَلَ، حَتَّى إِذَا ثُوِّبَ للصَّلاةِ أدْبَرَ، حَتَّى إِذَا قُضِيَ التَّثْوِيبُ أقْبَلَ، حَتَّى يَخْطِرَ بَيْنَ المَرْءِ وَنَفْسِهِ، يَقُولُ: اذْكُرْ كَذَا واذكر كَذَا - لِمَا لَمْ يَذْكُر مِنْ قَبْلُ - حَتَّى يَظَلَّ الرَّجُلُ مَا يَدْرِي كَمْ صَلَّى».متفق عليه
ਮੁਆਵੀਆ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਸਨੇ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਅਜ਼ਾਨੀ ਦਿਨ ਕ਼ਿਆਮਤ ਨੂੰ ਸਭ ਤੋਂ ਲੰਬੀ ਗਰਦਨ ਵਾਲੇ ਹੋਣਗੇ।”رواه مسلم
ਜਾਬਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: (ਹੇ ਅੱਲਾਹ! ਇਸ ਪੂਰੀ ਪੂਕਾਰ ਅਤੇ ਕਾਇਮ ਨਮਾਜ਼ ਦੇ ਰੱਬ! ਮੁਹੰਮਦ ﷺ ਨੂੰ ਵਸੀਲਾ ਅਤੇ ਫ਼ਜ਼ੀਲਤ ਅਤਾ ਕਰ, ਅਤੇ ਉਨ੍ਹਾਂ ਨੂੰ ਉਹ ਮਕ਼ਾਮਿ ਮਹਮੂਦ ਉੱਤੇ ਫ਼ਾਇਜ਼ ਕਰ ਜਿਸਦਾ ਤੂੰ ਵਾਅਦਾ ਕੀਤਾ ਹੈ) —ਉਸ ਲਈ ਕ਼ਿਆਮਤ ਦੇ ਦਿਨ ਮੇਰੀ ਸਿਫਾਰਸ਼ ਵਾਜ਼ਿਬ ਹੋ ਜਾਂਦੀ ਹੈ।"(ਸਹੀਹ ਬੁਖਾਰੀ)رواه البخاري
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"رواه مسلم