Hadith for the World
الصلاة

وجوب الصلاة وحكم تاركها

5 hadiths

5 hadiths

ਅਮਰ ਬਿਨ ਸ਼ੁਐਬ ਆਪਣੇ ਪਿਤਾ ਵੱਲੋਂ ਆਪਣੇ ਦਾਦਾ ਤੋਂ ਰਿਵਾਇਤ ਕਰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਆਪਣੇ ਬੱਚਿਆਂ ਨੂੰ ਨਮਾਜ਼ ਦਾ ਹੁਕਮ ਦਿਓ, ਜਦੋਂ ਉਨ੍ਹਾਂ ਦੀ ਉਮਰ ਸੱਤ ਸਾਲ ਹੋ ਜਾਵੇ; ਅਤੇ ਉਨ੍ਹਾਂ ਨੂੰ ਇਸ ਲਈ ਮਾਰੋ, ਜਦੋਂ ਉਨ੍ਹਾਂ ਦੀ ਉਮਰ ਦਸ ਸਾਲ ਹੋ ਜਾਵੇ ਤੇ ਉਨ੍ਹਾਂ ਦੇ ਬਿਸਤਰ ਵੱਖ-ਵੱਖ ਕਰ ਦਿਓ।"رواه أبو داود
ਬੁਰੈਦਾ ਬਿਨ ਹੁਸੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅਸਰ ਦੀ ਨਮਾਜ਼ ਜਲਦੀ ਪੜ੍ਹਿਆ ਕਰੋ। ਕਿਉਂਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।"رواه البخاري
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ: ਇਸ ਗੱਲ ਦੀ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸ ਦੇ ਬੰਦੇ ਅਤੇ ਰਸੂਲ ਹਨ; ਨਮਾਜ਼ ਸਥਾਪਤ ਕਰਨਾ; ਜ਼ਕਾਤ ਦੇਣਾ; ਅੱਲਾਹ ਦੇ ਘਰ (ਕਾਬਾ) ਦਾ ਹੱਜ ਕਰਨਾ; ਅਤੇ ਰਮਜ਼ਾਨ ਦੇ ਰੋਜ਼ੇ ਰੱਖਣਾ।متفق عليه
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਨਮਾਜ਼ ਨੂੰ ਭੁਲ ਜਾਵੇ, ਤਾਂ ਉਹ ਉਸਨੂੰ ਉਸੇ ਵੇਲੇ ਪੜ੍ਹ ਲਵੇ, ਜਦੋਂ ਯਾਦ ਆ ਜਾਵੇ। ਇਸਤੋਂ ਇਲਾਵਾ ਉਸਦਾ ਕੋਈ ਕੱਫ਼ਾਰਾ (ਭਰਪਾਈ) ਨਹੀਂ ਹੈ: {وَأَقِمِ الصَّلاةَ لِذِكْرِي} (ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਕਰ।) [ਸੂਰਤ-ਤਾਹਾ: 14]।"متفق عليه
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਫਰਮਾਉਂਦੇ ਹੋਏ ਸੁਣਿਆ: «ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।»رواه مسلم