Hadith for the World
Tap the image to view it full size
Virtues and Manners

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 65 languages
«ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: " ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।"»

Meaning translation ·

Explanation

The meaning in a few plain lines

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਕਬੀਰਾ (ਵੱਡੇ) ਗੁਨਾਹਾਂ ਦੀ ਵਿਆਖਿਆ ਕਰ ਰਹੇ ਹਨ। ਅਸਲ ਵਿੱਚ ਕਬੀਰਾ ਗੁਨਾਹ ਤੋਂ ਮੁਰਾਦ ਉਹ ਗੁਨਾਹ ਹਨ ਜਿਨ੍ਹਾਂ ਦੇ ਕਰਨ ਵਾਲਿਆਂ ਨੂੰ ਦੁਨੀਆ ਜਾਂ ਆਖ਼ਰਤ ਦੀ ਕੋਈ ਸਖ਼ਤ ਸਜ਼ਾ ਦੀ ਚੇਤਾਵਨੀ ਦਿੱਤੀ ਗਈ ਹੋਵੇ। ਸੋ, ਸਭ ਤੋਂ ਪਹਿਲਾ ਕਬੀਰਾ ਗੁਨਾਹ "ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ" ਹੈ। ਇਸ ਦਾ ਅਰਥ ਹੈ ਕਿ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨਾ ਜਾਂ ਅੱਲਾਹ ਦੀ ਉਲੂਹੀਅਤ (ਇਸ਼ਟ ਹੋਣ ਦੇ ਹੱਕ), ਰੱਬੂਬੀਅਤ (ਰੱਬ ਹੋਣ ਦੇ ਹੱਕ) ਅਤੇ ਨਾਵਾਂ ਤੇ ਸਿਫ਼ਤਾਂ (ਗੁਣਾਂ) ਵਿੱਚ ਕਿਸੇ ਹੋਰ ਨੂੰ ਅੱਲਾਹ ਦੇ ਬਰਾਬਰ ਖੜਾ ਕਰ ਦੇਣਾ। ਦੂਜਾ ਕਬੀਰਾ ਗੁਨਾਹ "ਮਾਪਿਆਂ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਕਰਨਾ": ਭਾਵ ਮਾਪਿਆਂ ਨੂੰ ਤਕਲੀਫ ਦੇਣ ਵਾਲਾ ਕੋਈ ਕੰਮ ਕਰਨਾ, ਕੋਈ ਗੱਲ ਕਹਿਣੀ ਜਾਂ ਉਨ੍ਹਾਂ ਨਾਲ ਨੇਕੀ ਅਤੇ ਭਲਾਈ ਵਾਲਾ ਸਲੂਕ ਨਾ ਕਰਨਾ। ਤੀਜਾ ਕਬੀਰਾ ਗੁਨਾਹ "ਕਿਸੇ ਦਾ ਨਾਹੱਕ ਕਤਲ ਕਰਨਾ": ਜਿਵੇਂ ਜ਼ੁਲਮ ਜਾਂ ਦਸ਼ਮਣੀ ਵਿੱਚ ਕਿਸੇ ਨੂੰ ਮਾਰ ਸੁੱਟਣਾ। ਚੌਥਾ ਕਬੀਰਾ ਗੁਨਾਹ "ਝੂਠੀ ਕਸਮ (ਸੁੰਹ) ਖਾਣਾ" ਭਾਵ ਜਾਣ-ਬੁੱਝ ਕੇ ਝੂਠੀ ਕਸਮ ਖਾਣਾ। ਇਸ ਨੂੰ ਅਰਬੀ ਭਾਸ਼ਾ ਵਿੱਚ "ਯਮੀਨ ਗ਼ਮੂਸ" ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਕਰਨ ਵਾਲੇ ਨੂੰ ਗੁਨਾਹ ਜਾਂ ਜਹੰਨਮ ਵਿੱਚ ਡੋਬ ਦਿੰਦੀ ਹੈ।

Source
رواه البخاري
Download image

Saved at original quality