The Creed
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 55 languages
«ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾਲ ਮੁਹੱਬਤ ਕਰਦਾ ਹਾਂ। ਇਸ 'ਤੇ ਆਪ ﷺ ਨੇ ਕਿਹਾ: "ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ।" ਅਨਸ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਸਾਨੂੰ ਕਿਸੇ ਚੀਜ਼ ਤੋਂ ਇੰਨੀ ਖੁਸ਼ੀ ਨਹੀਂ ਮਿਲੀ, ਜਿੰਨੀ ਅੱਲਾਹ ਦੇ ਨਬੀ ﷺ ਦੇ ਇਸ ਕਥਨ ਤੋਂ ਮਿਲੀ ਕਿ ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ। ਅਨਸ (ਰ.) ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਅਤੇ ਅਬੁ-ਬਕਰ ਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨਾਲ ਮੁਹੱਬਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਮੁਹੱਬਤ ਦੇ ਕਾਰਨ ਮੈਨੂੰ ਉਨ੍ਹਾਂ ਦੇ ਸਾਥ ਦੀ ਖੁਸ਼ਕਿਸਮਤੀ ਹਾਸਲ ਹੋਵੇਗੀ, ਭਾਵੇਂ ਮੈਂ ਉਨ੍ਹਾਂ ਵਰਗੇ ਅਮਲ ਨਾ ਵੀ ਕਰ ਸਕਾਂ।»Meaning translation ·
Saved at original quality








