PA
The Creed
الإيمان باليوم الآخر
26 hadiths
الحياة البرزخية
2
أشراط الساعة
4
الحياة الآخرة
15
26 hadiths
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਲੋਕਾਂ ਵਿਚਕਾਰ ਸਭ ਤੋਂ ਪਹਿਲਾਂ ਖੂਨ ਦੇ ਬਾਰੇ ਫੈਸਲਾ ਹੋਵੇਗਾ।»
متفق عليه
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾਲ ਮੁਹੱਬਤ ਕਰਦਾ ਹਾਂ। ਇਸ 'ਤੇ ਆਪ ﷺ ਨੇ ਕਿਹਾ: "ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ।" ਅਨਸ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਸਾਨੂੰ ਕਿਸੇ ਚੀਜ਼ ਤੋਂ ਇੰਨੀ ਖੁਸ਼ੀ ਨਹੀਂ ਮਿਲੀ, ਜਿੰਨੀ ਅੱਲਾਹ ਦੇ ਨਬੀ ﷺ ਦੇ ਇਸ ਕਥਨ ਤੋਂ ਮਿਲੀ ਕਿ ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ। ਅਨਸ (ਰ.) ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਅਤੇ ਅਬੁ-ਬਕਰ ਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨਾਲ ਮੁਹੱਬਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਮੁਹੱਬਤ ਦੇ ਕਾਰਨ ਮੈਨੂੰ ਉਨ੍ਹਾਂ ਦੇ ਸਾਥ ਦੀ ਖੁਸ਼ਕਿਸਮਤੀ ਹਾਸਲ ਹੋਵੇਗੀ, ਭਾਵੇਂ ਮੈਂ ਉਨ੍ਹਾਂ ਵਰਗੇ ਅਮਲ ਨਾ ਵੀ ਕਰ ਸਕਾਂ।
متفق عليه
عن مرداس الأسلمي رضي الله عنه قَالَ: قَالَ النَّبِيُّ -صَلَّى اللهُ عَلَيْهِ وَسَلَّمَ-: «يذهب الصالحون الأول فالأول، ويبقى حُثَالَةٌ كَحُثَالَةِ الشعير أو التمر لا يُبَالِيهُم الله بَالَةً».
رواه البخاري
ਜ਼ੈਨਬ ਬਿੰਤ ਜਹਸ਼ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਉਨ੍ਹਾਂ ਕੋਲ ਘਬਰਾਏ ਹੋਏ ਆਏ ਅਤੇ ਕਹਿਣ ਲੱਗੇ: "ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਅਰਬਾਂ ਦੀ ਬਰਬਾਦੀ ਉਸ ਬੁਰਾਈ ਕਾਰਨ ਆਵੇਗੀ, ਜਿਸ ਦੇ ਵਾਪਰਨ ਦਾ ਸਮਾਂ ਨੇੜੇ ਆ ਗਿਆ ਹੈ। ਅੱਜ ਯਾਜੂਜ ਤੇ ਮਾਜੂਜ ਦੀ ਕੰਧ ਵਿੱਚ ਇੰਨਾ ਛੇਕ ਹੋ ਗਿਆ ਹੈ।» ਆਪ ﷺ ਨੇ ਆਪਣੇ ਅੰਗੂਠੇ ਤੇ ਉਸ ਦੇ ਨਾਲ ਵਾਲੀ ਸ਼ਹਾਦਤ ਦੀ ਉਂਗਲ ਨਾਲ ਗੋਲ ਘੇਰਾ ਬਣਾ ਕੇ ਇਸ ਦੀ ਵਿਆਖਿਆ ਕੀਤੀ। ਜ਼ੈਨਬ ਬਿੰਤ ਜਹਸ਼ (ਰ.) ਕਹਿੰਦੀ ਹਨ ਕਿ ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਅਸੀਂ ਬਰਬਾਦ ਕਰ ਦਿੱਤੇ ਜਾਵਾਂਗੇ, ਜਦੋਂ ਕਿ ਸਾਡੇ ਵਿਚਕਾਰ ਨੇਕ ਲੋਕ ਵੀ ਵੱਸਦੇ ਹੋਣਗੇ? ਆਪ ﷺ ਨੇ ਫਰਮਾਇਆ: “ਹਾਂ! ਜਦੋਂ ਬੁਰਾਈਆਂ (ਪਾਪ) ਵੱਧ ਜਾਣਗੀਆਂ।”
متفق عليه
عن معاذ بن أنس رضي الله عنه مرفوعًا: «مَن كَظَمَ غَيظًا، وَهُو قادر على أن يُنفِذَه، دَعَاه الله سبحانه وتعالى على رؤوس الخَلاَئِق يوم القيامة حتَّى يُخَيِّره من الحُور العَين مَا شَاء».
رواه أبو داود والترمذي وابن ماجه وأحمد
عن أبي هريرة رضي الله عنه مرفوعًا: «إِنَّ الله تَعَالى يَقُول يَوْمَ القِيَامَة: أَيْنَ المُتَحَابُّونَ بِجَلاَلِي؟ اليَوم أُظِلُّهُم فِي ظِلِّي يَوْمَ لاَ ظِلَّ إِلاَّ ظِلِّي».
رواه مسلم
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"
متفق عليه
عن معاذ بن جبل رضي الله عنه عن رسول الله صلى الله عليه وسلم أنه قال: «قَالَ اللهُ -عَزَّ وجَلَّ-: المُتَحَابُّون فِي جَلاَلِي، لَهُم مَنَابِرُ مِن نُورٍ يَغْبِطُهُم النَبِيُّونَ والشُهَدَاء».
رواه الترمذي وأحمد
عن أبي هريرة رضي الله عنه أن رسول الله صلى الله عليه وسلم قال: «إنَّ في الجنَّة مائةَ دَرَجَة أعَدَّهَا الله للمُجاهِدين في سَبِيل الله ما بَيْنَ الدَّرَجَتَيْنِ كما بين السماء والأرض».
رواه البخاري
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸ ਨੇ ਕਿਸੇ ਲੋੜਵੰਦ (ਕਰਜ਼ਈ) ਨੂੰ ਮੋਹਲਤ ਦਿੱਤੀ ਜਾਂ ਉਸ ਦਾ ਕਰਜ਼ ਮਾਫ਼ ਕਰ ਦਿੱਤਾ, ਅੱਲਾਹ ਕਿਆਮਤ ਦੇ ਦਿਨ ਉਸਨੂੰ ਆਪਣੇ ਅਰਸ਼ (ਸਿੰਘਾਸਨ) ਦੀ ਛਾਂ ਹੇਠਾਂ ਜਗ੍ਹਾ ਦੇਵੇਗਾ; ਜਿਸ ਦਿਨ ਉਸਦੇ ਅਰਸ਼ ਦੀ ਛਾਂ ਤੋਂ ਇਲਾਵਾ ਹੋਰ ਕੋਈ ਛਾਂ ਨਹੀਂ ਹੋਵੇਗਾ।"
رواه الترمذي وأحمد
ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»
رواه الترمذي
عن أبي أمامة رضي الله عنه قال: سمعتُ رسولَ اللهِ صلى الله عليه وسلم يقولُ: «اقْرَؤُوا القرْآنَ؛ فَإنَّهُ يَأتِي يَوْمَ القِيَامَةِ شَفِيعًا لأَصْحَابِهِ».
رواه مسلم
عن جابر بن عبد الله رضي الله عنهما قال: قال رسول الله صلى الله عليه وسلم : «يُبْعَثُ كلُّ عبدٍ على ما مات عليه».
رواه مسلم
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ: {وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)
متفق عليه
ਅਬੂ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: ਜੋ ਕੋਈ ਸੂਰਹ ਕਹਫ਼ ਦੀ ਸ਼ੁਰੂਆਤ ਤੋਂ ਦਸ ਆਯਤਾਂ ਯਾਦ ਕਰ ਲੈਂਦਾ ਹੈ, ਉਹ ਦੱਜਾਲ ਤੋਂ ਮਹਫੂਜ਼ ਰਹੇਗਾ।ਇਕ ਹੋਰ ਰਿਵਾਇਤ ਵਿੱਚ ਆਇਆ ਹੈ: "ਸੂਰਹ ਕਹਫ਼ ਦੇ ਅੰਤ ਤੋਂ (ਦਸ ਆਯਤਾਂ)।"
رواه مسلم
عن أبي هريرة رضي الله عنه قال: قال رسول الله صلى الله عليه وسلم : « سَيْحَانُ وَجَيْحَانُ وَالفُرَاتُ والنِّيل كلٌّ من أنهار الجنة».
رواه مسلم
عن أنس بن مالك رضي الله عنه مرفوعاً: «إنَّ الكافر إذا عمل حسنة، أُطْعِمَ بها طُعْمَةً من الدنيا، وأما المؤمن فإِنَّ اللهَ تعالى يدخر له حسناته في الآخرة، ويُعْقِبُهُ رزقًا في الدنيا على طاعته». وفي رواية: «إنَّ الله لا يظلم مؤمنا حسنة، يُعْطَى بها في الدنيا، ويُجْزَى بها في الآخرة، وأما الكافر فَيُطْعَمُ بحسنات ما عمل لله تعالى في الدنيا، حتى إذا أفضى إلى الآخرة، لم يكن له حسنة يُجْزَى بها».
رواه مسلم
ਮੁਆਵੀਆ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਸਨੇ ਸੁਣਿਆ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਅਜ਼ਾਨੀ ਦਿਨ ਕ਼ਿਆਮਤ ਨੂੰ ਸਭ ਤੋਂ ਲੰਬੀ ਗਰਦਨ ਵਾਲੇ ਹੋਣਗੇ।”
رواه مسلم
عن أبي هريرة رضي الله عنه قال: قال رسول الله صلى الله عليه وسلم : «على أَنْقَابِ المدينةِ ملائكةٌ لا يدخلُها الطَّاعونُ، ولا الدَّجَّالُ».
متفق عليه
ਜਾਬਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਕਿਹਾ: (ਹੇ ਅੱਲਾਹ! ਇਸ ਪੂਰੀ ਪੂਕਾਰ ਅਤੇ ਕਾਇਮ ਨਮਾਜ਼ ਦੇ ਰੱਬ! ਮੁਹੰਮਦ ﷺ ਨੂੰ ਵਸੀਲਾ ਅਤੇ ਫ਼ਜ਼ੀਲਤ ਅਤਾ ਕਰ, ਅਤੇ ਉਨ੍ਹਾਂ ਨੂੰ ਉਹ ਮਕ਼ਾਮਿ ਮਹਮੂਦ ਉੱਤੇ ਫ਼ਾਇਜ਼ ਕਰ ਜਿਸਦਾ ਤੂੰ ਵਾਅਦਾ ਕੀਤਾ ਹੈ) —ਉਸ ਲਈ ਕ਼ਿਆਮਤ ਦੇ ਦਿਨ ਮੇਰੀ ਸਿਫਾਰਸ਼ ਵਾਜ਼ਿਬ ਹੋ ਜਾਂਦੀ ਹੈ।"(ਸਹੀਹ ਬੁਖਾਰੀ)
رواه البخاري
ਅਬਦੁੱਲਾਹ ਬਨ ਉਮਰ ਰਜ਼ੀਅੱਲਾਹੁ ਅਨਹਮ ਤੋਂ ਰਿਪੋਰਟ ਹੈ ਕਿ ਨਬੀ ﷺ ਨੇ ਕਿਹਾ: “ਸੱਚਮੁੱਚ, ਜਦੋਂ ਤੁਹਾਡੇ ਵਿੱਚੋਂ ਕੋਈ ਮਰਦਾ ਹੈ, ਤਾਂ ਉਸਦੇ ਲਈ ਸਵੇਰੇ ਅਤੇ ਸ਼ਾਮ ਨੂੰ ਉਸਦੀ ਜਗ੍ਹਾ ਦਿਖਾਈ ਜਾਂਦੀ ਹੈ। ਜੇ ਉਹ ਜੰਨਤ ਵਾਲਿਆਂ ਵਿੱਚੋਂ ਹੈ, ਤਾਂ ਉਹ ਜੰਨਤ ਵਾਲਿਆਂ ਵਿੱਚੋਂ ਹੋਵੇਗਾ, ਅਤੇ ਜੇ ਉਹ ਅੱਗ ਵਾਲਿਆਂ ਵਿੱਚੋਂ ਹੈ, ਤਾਂ ਉਹ ਅੱਗ ਵਾਲਿਆਂ ਵਿੱਚੋਂ ਹੋਵੇਗਾ। ਫਿਰ ਉਸਨੂੰ ਕਿਹਾ ਜਾਂਦਾ ਹੈ: ਇਹ ਤੇਰੀ ਜਗ੍ਹਾ ਹੈ ਜਦ ਤਕ ਅੱਲਾਹ ਤਿਆਰ ਨਹੀਂ ਕਰਦਾ ਤੈਨੂੰ ਕ਼ਿਆਮਤ ਦੇ ਦਿਨ।”
متفق عليه
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਕਿਆਮਤ ਉਸ ਸਮੇਂ ਤੱਕ ਨਹੀਂ ਆਵੇਗੀ, ਜਦੋਂ ਤੱਕ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਾ ਨਿੱਕਲੇ (ਚੜ੍ਹੇ)। ਜਦੋਂ ਸੂਰਜ ਆਪਣੇ ਡੁੱਬਣ ਦੇ ਸਥਾਨ ਤੋਂ ਨਿੱਕਲੇਗਾ ਅਤੇ ਲੋਕ ਉਸਨੂੰ ਵੇਖ ਲੈਣਗੇ, ਤਾਂ ਸਭ ਲੋਕ ਈਮਾਨ ਲੈ ਆਉਣਗੇ। ਲੇਕਿਨ ਇਹ ਉਹ ਸਮਾਂ ਹੋਵੇਗਾ ਜਿਸ ਦੇ ਬਾਰੇ ਅੱਲਾਹ ਤਆਲਾ ਨੇ ਫਰਮਾਇਆ ਹੈ: "ਕਿਸੇ ਵੀ ਅਜਿਹੇ ਵਿਅਕਤੀ ਦਾ ਈਮਾਨ ਉਸ ਦੇ ਕੰਮ ਨਹੀਂ ਆਵੇਗਾ ਜਿਹੜਾ ਇਸ (ਨਿਸ਼ਾਨੀ ਆਉਣ ਤੋਂ) ਪਹਿਲਾਂ ਈਮਾਨ ਨਹੀਂ ਰੱਖਦਾ ਸੀ। ਜਾਂ ਉਸ ਨੇ ਆਪਣੇ ਈਮਾਨ ਵਿੱਚ ਰਹਿੰਦੇ ਹੋਏ ਕੋਈ ਨੇਕ ਅਮਲ ਨਾ ਕੀਤਾ ਹੋਵੇ।" [ਸੂਰਤ ਅਲ-ਅਨਾਮ: 158]। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਦੋ ਬੰਦਿਆਂ ਨੇ ਆਪਣੇ ਵਿਚਕਾਰ ਕਪੜਾ ਫੈਲਾ ਕੇ ਰੱਖਿਆ ਹੋਵੇਗਾ, ਲੇਕਿਨ ਨਾ ਤਾਂ ਉਹ ਉਸਦਾ ਵਪਾਰ ਕਰ ਸਕਣਗੇ ਅਤੇ ਨਾ ਹੀ ਉਸ ਕਪੜੇ ਨੂੰ ਸਮੇਟ ਸਕਣਗੇ। ਕਿਆਮਤ ਇਸ ਤਰ੍ਹਾਂ ਜਲਦੀ ਨਾਲ ਆਵੇਗੀ ਕਿ ਕੋਈ ਆਦਮੀ ਆਪਣੀ ਊਠਣੀ ਦਾ ਦੁੱਧ ਲੈ ਕੇ ਆ ਰਿਹਾ ਹੋਵੇਗਾ, ਲੇਕਿਨ ਉਸ ਨੂੰ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਕੋਈ ਆਦਮੀ ਪਾਣੀ ਦਾ ਹੌਜ਼ (ਕੁੰਡ) ਠੀਕ ਕਰ ਰਿਹਾ ਹੋਵੇਗਾ, ਲੇਕਿਨ ਉਸਦਾ ਪਾਣੀ ਪੀ ਨਹੀਂ ਸਕੇਗਾ। ਕਿਆਮਤ ਇਸ ਤਰ੍ਹਾਂ ਆਵੇਗੀ ਕਿ ਇੱਕ ਆਦਮੀ ਬੁਰਕੀ ਮੂੰਹ ਤੱਕ ਚੁੱਕੇਗਾ ਲੇਕਿਨ ਉਸ ਨੂੰ ਖਾ ਨਹੀਂ ਸਕੇਗਾ।"
متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"
متفق عليه
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"
رواه مسلم
Page 1 of 2
Next page