The Creed
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 62 languages
«ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਨਬੀ ﷺ ਕੋਲ ਬੈਠੇ ਸੀ ਕਿ ਆਪ ﷺ ਨੇ ਇੱਕ ਰਾਤ -ਚੌਦਵੀਂ ਦੀ ਰਾਤ- ਚੰਨ ਵੱਲ ਤੱਕਿਆ ਅਤੇ ਫਰਮਾਇਆ: "ਬੇਸ਼ੱਕ ਤੁਸੀਂ ਆਪਣੇ ਰੱਬ ਨੂੰ ਉਸੇ ਤਰ੍ਹਾਂ ਵੇਖੋਗੇ ਜਿਵੇਂ ਤੁਸੀਂ ਇਸ ਚੰਨ ਨੂੰ ਵੇਖ ਰਹੇ ਹੋ। ਉਸਨੂੰ ਵੇਖਣ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸੋ ਜੇਕਰ ਤੁਹਾਥੋਂ ਹੋ ਸਕੇ ਤਾਂ ਸੂਰਜ ਚੜ੍ਹਨ ਤੇ ਡੁੱਬਣ ਤੋਂ ਪਹਿਲਾਂ ਦੀਆਂ ਨਮਾਜ਼ਾਂ 'ਤੇ ਕਿਸੇ ਚੀਜ਼ ਨੂੰ ਹਾਵੀ ਨਾ ਹੋਣ ਦਿਓ, ਤਾਂ ਇੰਜ ਜ਼ਰੂਰ ਕਰੋ।” ਫੇਰ ਆਪ ﷺ ਨੇ ਇਹ ਆਇਤ ਪੜ੍ਹੀ:
{وَسَبِّحْ بِحَمْدِ رَبِّكَ قَبْلَ طُلُوعِ الشَّمْسِ وَقَبْلَ الْغُرُوبِ} (ਆਪਣੇ ਪਾਲਣਹਾਰ ਦੀ, ਉਸਤਤ ਦੇ ਨਾਲ ਉਸ ਦੀ ਤਸਬੀਹ, ਸੂਰਜ ਨਿੱਕਲਣ ਤੋਂ ਪਹਿਲਾਂ ਵੀ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਵੀ, ਕਰਦੇ ਰਹੋ।)»Meaning translation ·
Saved at original quality








