The Creed
ਅਬੁ-ਹਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
Available in 65 languages
«ਅਬੁ-ਹਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਦਾ ਕਹਿਣਾ ਹੈ: ਜਿਸ ਕਿਸੇ ਨੇ ਵੀ ਮੇਰੇ ਕਿਸੇ ਵਲੀ (ਮਿੱਤਰ) ਨਾਲ ਵੈਰ ਕੀਤਾ ਤਾਂ ਮੈਂ ਉਸ ਨਾਲ ਜੰਗ ਦਾ ਐਲਾਨ ਕਰਦਾ ਹਾਂ। ਮੇਰਾ ਬੰਦਾ ਜਿਨ੍ਹਾਂ ਕੰਮਾਂ ਰਾਹੀਂ ਮੇਰੇ ਨੇੜੇ ਆਉਂਦਾ ਹੈ, ਉਨ੍ਹਾਂ ਵਿੱਚੋਂ ਮੈਨੂੰ ਸਭ ਤੋਂ ਵੱਧ ਪਿਆਰੇ ਉਹ ਕੰਮ ਹਨ ਜੋ ਮੈਂ ਉਸ 'ਤੇ ਫਰਜ਼ ਕੀਤੇ ਹਨ। ਮੇਰਾ ਬੰਦਾ ਨਫ਼ਲਾਂ (ਫਰਜ਼ ਕੰਮਾਂ ਤੋਂ ਬਾਅਦ ਹੋਰ ਵਾਧੂ ਇਬਾਦਤਾਂ) ਰਾਹੀਂ ਮੇਰੇ ਨੇੜੇ ਆਉਂਦਾ ਰਹਿੰਦਾ ਹੈ, ਇੱਥੋਂ ਤੱਕ ਕਿ ਮੈਂ ਉਸ ਨਾਲ ਪਿਆਰ ਕਰਨ ਲੱਗ ਜਾਂਦਾ ਹਾਂ। ਜਦੋਂ ਮੈਂ ਉਸ ਨੂੰ ਪਿਆਰ ਕਰਨ ਲੱਗ ਜਾਂਦਾ ਹਾਂ ਤਾਂ ਮੈਂ ਉਸ ਦਾ ਕੰਨ ਬਣ ਜਾਂਦਾ ਹਾਂ, ਜਿਸ ਨਾਲ ਉਹ ਸੁਣਦਾ ਹੈ; ਉਸਦੀ ਅੱਖ ਬਣ ਜਾਂਦਾ ਹਾਂ, ਜਿਸ ਨਾਲ ਉਹ ਦੇਖਦਾ ਹੈ; ਉਸਦਾ ਹੱਥ ਬਣ ਜਾਂਦਾ ਹਾਂ, ਜਿਸ ਨਾਲ ਉਹ ਫੜਦਾ ਹੈ; ਅਤੇ ਉਸਦਾ ਪੈਰ ਬਣ ਜਾਂਦਾ ਹਾਂ ਜਿਸ ਨਾਲ ਉਹ ਚੱਲਦਾ ਹੈ। ਜੇਕਰ ਉਹ ਮੈਥੋਂ ਕੁੱਝ ਮੰਗਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਦਿੰਦਾ ਹਾਂ, ਅਤੇ ਜੇਕਰ ਉਹ ਕਿਸੇ ਚੀਜ਼ ਤੋਂ ਮੇਰੀ ਪਨਾਹ (ਆਸਰਾ) ਚਾਹੁੰਦਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਪਨਾਹ ਦਿੰਦਾ ਹਾਂ। ਮੈਨੂੰ ਕਿਸੇ ਕੰਮ ਕਰਨ ਵਿੱਚ ਇੰਨੀ ਝਿਜਕ ਨਹੀਂ ਹੁੰਦੀ, ਜਿੰਨੀ ਮੇਰੇ ਮੋਮਿਨ ਬੰਦੇ ਦੀ ਰੂਹ (ਜਾਨ) ਕੱਢਣ ਵੇਲੇ ਹੁੰਦੀ ਹੈ, ਜਦੋਂ ਕਿ ਉਹ ਮੌਤ ਨੂੰ ਨਾਪਸੰਦ ਕਰਦਾ ਹੈ ਅਤੇ ਮੈਨੂੰ ਵੀ ਉਸ ਨੂੰ ਤਕਲੀਫ ਦੇਣਾ ਚੰਗਾ ਨਹੀਂ ਲਗਦਾ।"»Meaning translation ·
Saved at original quality








