Hadith for the World
Tap the image to view it full size
The Creed

ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 55 languages
«ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਹਰ ਵਿਅਕਤੀ ਨਾਲ ਉਸ ਦਾ ਰੱਬ ਇਸ ਹਾਲ ਵਿੱਚ ਗੱਲ ਕਰੇਗਾ ਕਿ ਉਸਦੇ ਅਤੇ ਉਸਦੇ ਰੱਬ ਵਿਚਕਾਰ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ, ਆਪਣੇ ਖੱਬੇ ਪਾਸੇ ਵੇਖੇਗਾ, ਤਾਂ ਵੀ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ ਅਤੇ ਆਪਣੇ ਸਾਹਮਣੇ ਵੇਖੇਗਾ, ਤਾਂ ਆਪਣੇ ਸਾਹਮਣੇ ਉਸਨੂੰ ਜਹੰਨਮ ਦੀ ਅੱਗ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਇਸ ਲਈ, ਤੁਸੀਂ ਅੱਗ ਤੋਂ ਬਚੋ, ਭਾਵੇਂ ਖਜੂਰ ਦੇ ਇੱਕ ਟੁਕੜੇ (ਨੂੰ ਸਦਕਾ ਕਰਨ) ਰਾਹੀਂ ਹੀ ਕਿਉਂ ਨਾ ਹੋਵੇ।»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਦਿਨ ਹਰ ਮੋਮਿਨ (ਈਮਾਨ ਵਾਲਾ) ਅੱਲਾਹ ਦੇ ਸਾਹਮਣੇ ਇਕੱਲਾ ਖੜਾ ਹੋਵੇਗਾ ਅਤੇ ਅੱਲਾਹ ਉਸ ਨਾਲ ਸਿੱਧਾ ਗੱਲ ਕਰੇਗਾ। ਦੋਵਾਂ ਵਿਚਕਾਰ ਗੱਲ ਦਾ ਅਨੁਵਾਦ ਕਰਨ ਲਈ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਡਰ ਅਤੇ ਘਬਰਾਹਟ ਵਿੱਚ ਆਪਣੇ ਸੱਜੇ-ਖੱਬੇ ਵੇਖੇਗਾ ਕਿ ਸ਼ਾਇਦ ਆਪਣੇ ਸਾਹਮਣੇ ਦਿੱਸਣ ਵਾਲੀ ਜਹੰਨਮ ਤੋਂ ਛੁਟਕਾਰੇ ਦਾ ਕੋਈ ਰਾਹ ਮਿਲ ਜਾਵੇ। ਲੇਕਿਨ ਜਦੋਂ ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਆਪਣੇ ਦੁਆਰਾ ਅੱਗੇ ਭੇਜੇ ਗਏ ਚੰਗੇ ਅਮਲਾਂ (ਕਰਮਾਂ) ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਅਤੇ ਜਦੋਂ ਉਹ ਖੱਬੇ ਪਾਸੇ ਵੇਖੇਗਾ, ਤਾਂ ਆਪਣੇ ਦੁਆਰਾ ਅੱਗੇ ਭੇਜੇ ਗਏ ਬੁਰੇ ਅਮਲਾਂ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਜਦੋਂ ਉਹ ਆਪਣੇ ਸਾਹਮਣੇ ਵੇਖੇਗਾ, ਤਾਂ ਜਹੰਨਮ ਦਿੱਸੇਗੀ ਅਤੇ ਉਸਤੋਂ ਉਹ ਬਚ ਨਹੀਂ ਸਕੇਗਾ, ਕਿਉਂਕਿ ਉਸਨੂੰ ਸਿਰਾਤ ਦੇ ਪੁਲ ਤੋਂ ਲੰਘਣਾ ਹੀ ਹੋਵੇਗਾ। ਇਸਤੋਂ ਬਾਅਦ ਅੱਲਾਹ ਦੇ ﷺ ਨੇ ਫਰਮਾਇਆ: ਆਪਣੇ ਅਤੇ ਜਹੰਨਮ ਵਿਚਕਾਰ ਸਦਕੇ (ਦਾਨ) ਅਤੇ ਨੇਕੀ ਦੇ ਕੰਮ ਨੂੰ ਢਾਲ ਬਣਾ ਲਵੋ। ਭਾਵੇਂ ਕਿਸੇ ਮਾਮੂਲੀ ਚੀਜ਼, ਜਿਵੇਂ: ਅੱਧੀ ਖਜੂਰ ਦਾ ਸਦਕਾ ਹੀ ਕਿਉਂ ਨਾ ਹੋਵੇ।"

Source
متفق عليه
Download image

Saved at original quality