Hadith for the World
Tap the image to view it full size
The Creed

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

Available in 55 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ ਰਹਿੰਦਾ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮਸੀਬਤਾਂ ਅਤੇ ਆਜ਼ਮਾਇਸ਼ਾਂ (ਪ੍ਰੀਖਿਆਵਾਂ) ਕਦੇ ਵੀ ਮੋਮਿਨ (ਈਮਾਨ ਵਾਲੇ) ਮਰਦ ਅਤੇ ਮੋਮਿਨ ਔਰਤ ਦਾ ਪਿੱਛਾ ਨਹੀਂ ਛੱਡਦੀਆਂ। ਆਜ਼ਮਾਇਸ਼ ਕਦੀ ਉਸਦੀ ਜਾਨ ਨਾਲ ਜੁੜੀ ਹੁੰਦੀ ਹੈ, ਜਿਵੇਂ: ਤਬੀਅਤ ਖਰਾਬ ਹੋ ਗਈ ਅਤੇ ਸ਼ਰੀਰ ਠੀਕ ਨਹੀਂ ਰਿਹਾ। ਕਦੀ ਬਾਲ-ਬੱਚਿਆਂ ਨਾਲ ਜੁੜੀ ਹੁੰਦੀ ਹੈ, ਜਿਵੇਂ: ਕੋਈ ਬਿਮਾਰ ਹੋ ਗਿਆ, ਕੋਈ ਮਰ ਗਿਆ, ਕੋਈ ਨਾਫ਼ਰਮਾਨ (ਅਣਆਗਿਆਕਾਰੀ) ਨਿਕਲਿਆ ਆਦਿ। ਕਦੀ ਮਾਲ (ਧਨ) ਨਾਲ ਜੁੜੀ ਹੁੰਦੀ ਹੈ, ਜਿਵੇਂ: ਮੁਥਾਜੀ ਛਾ ਗਈ, ਕਾਰੋਬਾਰ ਠੱਪ ਹੋ ਗਿਆ, ਚੋਰੀ ਹੋ ਗਈ, ਬਾਜ਼ਾਰ ਵਿੱਚ ਮੰਦੀ ਆ ਗਈ ਅਤੇ ਰੋਜ਼ੀ-ਰੋਟੀ ਵਿੱਚ ਤੰਗੀ ਆ ਗਈ। ਇਨ੍ਹਾਂ ਆਜ਼ਮਾਇਸ਼ਾਂ ਦਾ ਸਾਹਮਣਾ ਕਰਨ ਦੇ ਨਤੀਜੇ ਵਿੱਚ ਅੱਲਾਹ ਬੰਦੇ ਦੇ ਸਾਰੇ ਗੁਨਾਹਾਂ ਨੂੰ ਮਿਟਾ ਦਿੰਦਾ ਹੈ ਅਤੇ ਅਖੀਰ ਵਿੱਚ ਜਦੋਂ ਉਹ ਅੱਲਾਹ ਨੂੰ ਮਿਲਦਾ ਹੈ, ਤਾਂ ਆਪਣੇ ਕੀਤੇ ਹੋਏ ਸਾਰੇ ਗੁਨਾਹਾਂ ਤੋਂ ਪਾਕ-ਸਾਫ ਹੋ ਚੁੱਕਾ ਹੁੰਦਾ ਹੈ।

Source
رواه الترمذي وأحمد
Download image

Saved at original quality