Hadith for the World
الرقائق والمواعظ

ذم المعاصي

6 hadiths

6 hadiths

ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।متفق عليه
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: " ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।"رواه البخاري
ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»متفق عليه
ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣਿਆ: ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਪੁੱਛਿਆ: "ਹੇ ਰਸੂਲੁੱਲਾਹ, ਉਹ ਕਿਹੜੇ ਹਨ?" ਨਬੀ ﷺ ਨੇ ਫਰਮਾਇਆ: "ਅੱਲਾਹ ਨਾਲ ਸ਼ਿਰਕ (ਸਾਂਝੀ ਬਣਾਉਣਾ) ਕਰਨਾ, ਜਾਦੂ-ਟੋਨੇ ਕਰਨਾ, ਉਹ ਜਾਨ ਲੈਣਾ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ ਸਿਵਾਏ ਉਸਦੇ ਜੋ ਕਾਨੂੰਨੀ ਹੱਕ ਤੋਂ ਜਾਇਜ਼ ਹੈ, ਰਿਬਾ (ਵਿਆਜ) ਖਾਣਾ, ਯਤੀਮ ਦਾ ਮਾਲ ਖਾਣਾ, ਜੰਗ ਦੇ ਦਿਨ ਪਿੱਛੇ ਹੱਟਣਾ, ਅਤੇ ਸੱਚੀਆਂ ਇੱਜ਼ਤਦਾਰ (ਮੁਹ਼ਸਿਨਾਤ) ਇਸਤਰੀਆਂ ਉੱਤੇ ਬਦਕਾਰੀ ਦਾ ਆਰੋਪ ਲਗਾਉਣਾ।متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ। ਅਤੇ ਸਰੇਆਮ ਗੁਨਾਹ ਕਰਨ ਵਿੱਚ ਇਹ ਵੀ ਸ਼ਾਮਲ ਹੈ ਕਿ ਬੰਦਾ ਰਾਤ ਨੂੰ ਕੋਈ ਗੁਨਾਹ ਕਰੇ ਅਤੇ ਸਵੇਰ ਇਸ ਹਾਲ ਵਿੱਚ ਕਰੇ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਦਿੱਤਾ ਹੋਵੇ ਤੇ ਉਹ (ਕਿਸੇ ਨੂੰ) ਕਹਿੰਦਾ ਫਿਰੇ ਕਿ ਹੇ ਫਲਾਣੇ ਬੰਦੇ! ਮੈਂ ਰਾਤ ਵਿੱਚ ਇਹ-ਇਹ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਰਾਤ ਇਸ ਹਾਲ ਵਿੱਚ ਹੋਈ ਸੀ ਕਿ ਅੱਲਾਹ ਨੇ ਉਸ ਦੇ ਗੁਨਾਹ ਨੂੰ ਲੁਕੋ ਰੱਖਿਆ ਸੀ, ਲੇਕਿਨ ਸਵੇਰ ਹੁੰਦੇ ਹੀ ਉਹ ਆਪ ਅੱਲਾਹ ਦੇ ਪਾਏ ਪਰਦੇ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ।»متفق عليه
عن أبي هريرة عن النبي صلى الله عليه وسلم قال: «لعن الله السارق، يسرق البَيْضَةَ فَتُقْطَعُ يده، ويسرِقُ الحَبْلَ فَتُقْطَعُ يَدُهُ».متفق عليه