Hadith for the World
Tap the image to view it full size
Virtues and Manners

ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:

Available in 59 languages
«ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਦੋ ਪ੍ਰਕਾਰ ਦੇ ਲੋਕਾਂ ਦੀ ਮਿਸਾਲ ਦੇ ਕੇ ਸਮਝਾਇਆ ਹੈ: ਪਹਿਲੀ ਪ੍ਰਕਾਰ: ਨੇਕ ਸਾਥੀ ਤੇ ਚੰਗਾ ਦੋਸਤ, ਜੋ ਅੱਲਾਹ ਅਤੇ ਉਸਦੀ ਰਜ਼ਾ ਦੇ ਕੰਮਾਂ ਦੀ ਰਾਹ ਦਿਖਾਵੇ ਅਤੇ ਨੇਕੀ ਦੇ ਕੰਮਾਂ ਵਿੱਚ ਮਦਦਗਾਰ ਹੋਵੇ। ਉਸ ਦੀ ਮਿਸਾਲ ਖੁਸ਼ਬੂ (ਕਸਤੂਰੀ) ਵੇਚਣ ਵਾਲੇ ਦੀ ਹੈ। ਉਹ ਜਾਂ ਤਾਂ ਤੁਹਾਨੂੰ ਤੋਹਫ਼ਾ ਦੇ ਦੇਵੇਗਾ ਜਾਂ ਤੁਸੀਂ ਉਸ ਕੋਲੋਂ ਖਰੀਦ ਲਵੋਗੇ ਜਾਂ ਘੱਟੋ-ਘੱਟ ਜਿੰਨੀ ਦੇਰ ਉਹ ਤੁਹਾਡੇ ਨਾਲ ਰਹੇਗਾ, ਉਸਦੀ ਖੁਸ਼ਬੂ ਤੁਹਾਨੂੰ ਮਿਲਦੀ ਰਹੇਗੀ। ਦੂਜੀ ਪ੍ਰਕਾਰ: ਮਾੜਾ ਦੋਸਤ ਤੇ ਸਾਥੀ; ਜੋ ਅੱਲਾਹ ਦੀ ਰਾਹ ਤੋਂ ਰੋਕੇ, ਗੁਨਾਹਾਂ ਦੇ ਕੰਮਾਂ ਵਿੱਚ ਮਦਦ ਕਰੇ, ਤੁਸੀਂ ਉਸਦੇ ਮਾੜੇ ਕੰਮ ਵੇਖੋ ਅਤੇ ਉਸ ਦੇ ਸਾਥ ਕਾਰਨ ਤੁਹਾਡੀ ਬਦਨਾਮੀ ਹੋਵੇ। ਅਜਿਹੇ ਦੋਸਤ ਦੀ ਮਿਸਾਲ ਉਸ ਲੋਹਾਰ ਵਰਗੀ ਹੈ, ਜੋ ਭੱਠੀ ਫੂਕਦਾ ਰਹਿੰਦਾ ਹੋਵੇ। ਉਹ ਜਾਂ ਤਾਂ ਉੱਡਦੀਆਂ ਹੋਈਆਂ ਚੰਗਿਆੜੀਆਂ ਨਾਲ ਤੁਹਾਡੇ ਕੱਪੜੇ ਸਾੜ ਦੇਵੇਗਾ ਜਾਂ ਉਸਦੀ ਭੱਠੀ ਦੀ ਬਦਬੂ ਨਾਲ ਤੁਹਾਡੀ ਤਬੀਅਤ ਬੇਚੈਨ ਹੋਵੇਗੀ।

Source
متفق عليه
Download image

Saved at original quality