Virtues and Manners
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
Available in 61 languages
«ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ। ਅਤੇ ਸਰੇਆਮ ਗੁਨਾਹ ਕਰਨ ਵਿੱਚ ਇਹ ਵੀ ਸ਼ਾਮਲ ਹੈ ਕਿ ਬੰਦਾ ਰਾਤ ਨੂੰ ਕੋਈ ਗੁਨਾਹ ਕਰੇ ਅਤੇ ਸਵੇਰ ਇਸ ਹਾਲ ਵਿੱਚ ਕਰੇ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਦਿੱਤਾ ਹੋਵੇ ਤੇ ਉਹ (ਕਿਸੇ ਨੂੰ) ਕਹਿੰਦਾ ਫਿਰੇ ਕਿ ਹੇ ਫਲਾਣੇ ਬੰਦੇ! ਮੈਂ ਰਾਤ ਵਿੱਚ ਇਹ-ਇਹ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਰਾਤ ਇਸ ਹਾਲ ਵਿੱਚ ਹੋਈ ਸੀ ਕਿ ਅੱਲਾਹ ਨੇ ਉਸ ਦੇ ਗੁਨਾਹ ਨੂੰ ਲੁਕੋ ਰੱਖਿਆ ਸੀ, ਲੇਕਿਨ ਸਵੇਰ ਹੁੰਦੇ ਹੀ ਉਹ ਆਪ ਅੱਲਾਹ ਦੇ ਪਾਏ ਪਰਦੇ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ।»»Meaning translation ·
Saved at original quality








