Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:

Available in 70 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਇੱਕ ਬੰਦਾ ਸੀ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ, ਅਤੇ ਉਹ ਆਪਣੇ ਨੌਕਰ ਨੂੰ (ਜਦੋਂ ਕਰਜ਼ੇ ਦੀ ਵਸੂਲੀ ਲਈ ਭੇਜਦਾ ਤਾਂ) ਕਿਹਾ ਕਰਦਾ ਸੀ: ਜੇ ਤੂੰ ਕਿਸੇ ਮਜਬੂਰੀ ਵਿੱਚ ਫਸੇ ਹੋਏ ਵਿਅਕਤੀ ਨੂੰ ਮਿਲੇਂ, ਤਾਂ ਉਸਦੇ ਕਰਜ਼ੇ ਦੀ ਅਣਦੇਖੀ ਕਰ ਦੇਈਂ। ਹੋ ਸਕਦਾ ਹੈ ਕਿ ਅੱਲਾਹ ਸਾਡੇ ਨਾਲ ਵੀ ਅਣਦੇਖੀ ਕਰੇ। ਫੇਰ ਜਦੋਂ ਉਹ ਬੰਦਾ ਮਰਨ ਤੋਂ ਬਾਅਦ ਅੱਲਾਹ ਨੂੰ ਮਿਲਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ।"»

Meaning translation ·

Explanation

The meaning in a few plain lines

ਨਬੀ ﷺ ਇੱਕ ਅਜਿਹੇ ਬੰਦੇ ਬਾਰੇ ਦੱਸ ਰਹੇ ਹਨ ਜੋ ਲੋਕਾਂ ਨੂੰ ਕਰਜ਼ਾ ਦਿੰਦਾ ਸੀ ਜਾਂ ਉਧਾਰ 'ਤੇ ਮਾਲ ਵੇਚਦਾ ਸੀ । ਅਤੇ ਲੋਕਾਂ ਤੋਂ ਕਰਜ਼ਾ ਵਸੂਲਣ ਵਾਲੇ ਨੋਕਰ ਨੂੰ ਕਿਹਾ ਕਰਦਾ ਸੀ: ਜਦੋਂ ਤੂੰ ਕਿਸੇ ਕਰਜ਼ਦਾਰ ਕੋਲ ਜਾਵੇਂ ਅਤੇ ਉਸਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਵੀ ਨਾ ਹੋਵੇ, ਤਾਂ ਉਸਦੇ ਕਰਜ਼ੇ ਨੂੰ ਅਣਦੇਖੀ ਕਰ ਦੇਈਂ। ਭਾਵ ਉਸਨੂੰ ਜਾਂ ਤਾਂ ਮੁਹਲਤ ਦੇ ਦੇਈਂ ਜਾਂ ਪੈਸੇ ਲਈ ਤੰਗ ਨਾ ਕਰੀਂ।" ਜਾਂ ਫੇਰ ਉਸਦੇ ਕੋਲ ਜੋ ਕੁਝ ਵੀ ਹੋਵੇ, ਭਾਵੇਂ ਉਹ ਘੱਟ ਹੀ ਹੋਵੇ ਉਸਨੂੰ ਸਵੀਕਾਰ ਕਰ ਲਈਂ। ਇਹ ਸਭ ਉਹ ਇਸ ਉਮੀਦ ਵਿੱਚ ਕਹਿੰਦਾ ਸੀ ਕਿ ਸ਼ਾਇਦ ਇਸ ਕਾਰਨ ਅੱਲਾਹ ਉਸਨੂੰ ਮਾਫ਼ ਕਰ ਦੇਵੇ। ਸੋ ਜਦੋਂ ਉਹ ਮਰ ਗਿਆ ਤਾਂ ਅੱਲਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਉਸ ਦੀਆਂ ਗਲਤੀਆਂ ਨੂੰ ਅਣਦੇਖਾ ਕਰ ਦਿੱਤਾ।

Source
متفق عليه
Download image

Saved at original quality