Hadith for the World
Virtues and Manners

الرقائق والمواعظ

63 hadiths

63 hadiths

ਅਬੁ-ਬਕਰਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ?" ਇਹ ਗੱਲ ਆਪ ﷺ ਨੇ ਤਿੰਨ ਵਾਰ ਦੁਹਰਾਈ। ਲੋਕਾਂ ਨੇ ਕਿਹਾ: ਜ਼ਰੂਰ, ਹੇ ਅੱਲਾਹ ਦੇ ਰਸੂਲ! ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਦੇ ਨਾਲ ਸ਼ਿਰਕ ਕਰਨਾ ਅਤੇ ਮਾਪਿਆਂ ਦੀ ਨਾਫਰਮਾਨੀ ਕਰਨਾ।" ਇਹ ਕਹਿੰਦੇ ਹੋਏ ਆਪ ﷺ ਟੇਕ ਲਗਾ ਕੇ ਬੈਠੇ ਸਨ, ਲੇਕਿਨ ਫੇਰ ਸਿਧੇ ਹੋ ਕੇ ਬੈਠੇ ਤੇ ਫਰਮਾਇਆ: "ਖ਼ਬਰਦਾਰ! ਝੂਠੀ ਗੱਲ ਕਹਿਣਾ (ਵੀ ਵੱਡਾ ਗੁਨਾਹ ਹੈ)।" ਆਪ ﷺ ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਰਹੇ ਕਿ ਅਸੀਂ ਕਿਹਾ: ਕਾਸ਼ ਆਪ ﷺ ਖਮੋਸ਼ ਹੋ ਜਾਣ।متفق عليه
عن أنس بن مالك رضي الله عنه أنَّ رَجُلاً كَانَ عِند النَبِيَّ صلى الله عليه وسلم فَمَرَّ رَجُلٌ بِهِ، فقال: يا رسول الله، أنِّي لَأُحِبُّ هَذَا، فَقَال لَهُ النَبِيُّ صلى الله عليه وسلم : «أَأَعْلَمْتَهُ؟» قال: لا. قال: «أَعْلِمْهُ»، فَلَحِقَهُ، فقال: إِنِّي أُحِبُّك فِي الله، فقال: أّحَبَّك الَّذِي أَحْبَبْتَنِي لَهُ.رواه أبو داود والنسائي في الكبرى وأحمد
عن أبي موسى الأشعري رضي الله عنه قَالَ: قالَ رسول اللَّه -صَلّى اللهُ عَلَيْهِ وسَلَّم-: «إِنَّ مِنْ إِجْلاَلِ الله -تَعَالَى-: إِكْرَامَ ذِي الشَّيْبَةِ المُسْلِمِ، وَحَامِلِ القُرْآنِ غَيرِ الغَالِي فِيه، وَالجَافِي عَنْه، وَإِكْرَام ذِي السُّلْطَان المُقْسِط».رواه أبو داود
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: " ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।"رواه البخاري
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਬੇਸ਼ੱਕ ਦੁਨਿਆ ਮਿੱਠੀ ਤੇ ਹਰੀ-ਭਰੀ ਹੈ ਅਤੇ ਅੱਲਾਹ ਤੁਹਾਨੂੰ ਇਸ ਵਿੱਚ ਵਾਰਸ (ਜਾਨਸ਼ੀਨ) ਬਣਾਉਣ ਵਾਲਾ ਹੈ, ਤਾਂ ਜੋ ਵੇਖ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਅਮਲ ਕਰਦੇ ਹੋ। ਇਸ ਲਈ ਦੁਨਿਆ ਤੋਂ ਬਚੋ ਅਤੇ ਔਰਤਾਂ ਤੋਂ ਬਚੋ, ਕਿਉਂਕਿ ਬਨੀ ਇਸਰਾਈਲ ਵਿੱਚ ਪਹਿਲੀ ਆਜ਼ਮਾਇਸ਼ ਔਰਤਾਂ ਕਾਰਨ ਹੋਈ ਸੀ।"رواه مسلم
عن عبد الله بن عمرو بن العاص رضي الله عنهما مرفوعاً: «ليس منا من لم يَرحمْ صغيرنا، ويَعرفْ شَرَفَ كبيرنا».رواه أبو داود والترمذي وأحمد
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਅੱਲਾਹ ਦੇ ਨਬੀ ﷺ ਤੋਂ ਕਿਆਮਤ ਦੇ ਬਾਰੇ ਪੁੱਛਿਆ। ਉਸ ਨੇ ਕਿਹਾ: ਕਿਆਮਤ ਕਦੋਂ ਆਵੇਗੀ? ਆਪ ﷺ ਨੇ ਕਿਹਾ: "ਤੁਸੀਂ ਇਸ ਲਈ ਕੀ ਤਿਆਰੀ ਕੀਤੀ ਹੈ?" ਉਸ ਨੇ ਕਿਹਾ: ਤਿਆਰੀ ਤਾਂ ਕੁੱਝ ਖਾਸ ਨਹੀਂ ਕੀਤੀ, ਲੇਕਿਨ ਇਹ ਜ਼ਰੂਰ ਹੈ ਕਿ ਮੈਂ ਅੱਲਾਹ ਅਤੇ ਉਸਦੇ ਰਸੂਲ ﷺ ਨਾਲ ਮੁਹੱਬਤ ਕਰਦਾ ਹਾਂ। ਇਸ 'ਤੇ ਆਪ ﷺ ਨੇ ਕਿਹਾ: "ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ।" ਅਨਸ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ: ਸਾਨੂੰ ਕਿਸੇ ਚੀਜ਼ ਤੋਂ ਇੰਨੀ ਖੁਸ਼ੀ ਨਹੀਂ ਮਿਲੀ, ਜਿੰਨੀ ਅੱਲਾਹ ਦੇ ਨਬੀ ﷺ ਦੇ ਇਸ ਕਥਨ ਤੋਂ ਮਿਲੀ ਕਿ ਤੁਹਾਨੂੰ ਉਸਦਾ ਸਾਥ ਮਿਲੇਗਾ, ਜਿਸ ਨਾਲ ਤੁਹਾਨੂੰ ਮੁਹੱਬਤ ਹੈ। ਅਨਸ (ਰ.) ਕਹਿੰਦੇ ਹਨ: ਮੈਂ ਅੱਲਾਹ ਦੇ ਨਬੀ ﷺ ਅਤੇ ਅਬੁ-ਬਕਰ ਤੇ ਉਮਰ (ਰਜ਼ੀਅੱਲਾਹੁ ਅਨਹੁਮਾ) ਨਾਲ ਮੁਹੱਬਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਸ ਮੁਹੱਬਤ ਦੇ ਕਾਰਨ ਮੈਨੂੰ ਉਨ੍ਹਾਂ ਦੇ ਸਾਥ ਦੀ ਖੁਸ਼ਕਿਸਮਤੀ ਹਾਸਲ ਹੋਵੇਗੀ, ਭਾਵੇਂ ਮੈਂ ਉਨ੍ਹਾਂ ਵਰਗੇ ਅਮਲ ਨਾ ਵੀ ਕਰ ਸਕਾਂ।متفق عليه
ਅਬੁ ਮੂਸਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ। ਕਸਤੂਰੀ ਵੇਚਣ ਵਾਲਾ ਜਾਂ ਤਾਂ ਤੈਨੂੰ ਖੁਸ਼ਬੂ ਤੋਹਫ਼ੇ ਵਿੱਚ ਦੇਵੇਗਾ ਜਾਂ ਤੂੰ ਉਸ ਕੋਲੋਂ ਖਰੀਦੇਗਾ ਜਾਂ (ਘੱਟੋ-ਘੱਟ) ਤੈਨੂੰ ਉਸ ਦੀ ਸੋਹਣੀ ਸੁਗੰਧ ਹੀ ਮਿਲੇਗੀ। ਜਦੋਂ ਕਿ ਭੱਠੀ ਫੂਕਣ ਵਾਲਾ ਜਾਂ ਤਾਂ ਤੇਰੇ ਕੱਪੜੇ ਸਾੜ ਦੇਵੇਗਾ ਜਾਂ ਤੈਨੂੰ ਉਸਦੀ ਬਦਬੂ ਮਿਲੇਗੀ।»متفق عليه
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ ਰਹਿੰਦਾ।»رواه الترمذي وأحمد
ਸੁਹੈਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: "ਮੁਮਿਨ ਦੀ ਗੱਲ ਬੜੀ ਹੈਰਾਨੀ ਵਾਲੀ ਹੈ, ਉਸ ਦੀ ਹਰ ਹਾਲਤ ਹੀ ਵਧੀਆ ਹੁੰਦੀ ਹੈ, ਅਤੇ ਇਹ ਗੱਲ ਸਿਰਫ਼ ਮੁਮਿਨ ਲਈ ਹੈ।، ਜੇਕਰ ਉਸ ਨੂੰ ਖੁਸ਼ੀ ਮਿਲੇ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਫਾਇਦੇਮੰਦ ਹੁੰਦਾ ਹੈ, ਅਤੇ ਜੇਕਰ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਹੋਵੇ ਤਾਂ ਉਹ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਫਾਇਦੇਮੰਦ ਹੁੰਦਾ ਹੈ।"رواه مسلم
ਅਬੁ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨੂੰ ਫਰਮਾਉਂਦੇ ਹੋਏ ਸੁਣਿਆ: ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ ਇਸ 'ਤੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਨੇ ਪੁੱਛਿਆ: "ਹੇ ਰਸੂਲੁੱਲਾਹ, ਉਹ ਕਿਹੜੇ ਹਨ?" ਨਬੀ ﷺ ਨੇ ਫਰਮਾਇਆ: "ਅੱਲਾਹ ਨਾਲ ਸ਼ਿਰਕ (ਸਾਂਝੀ ਬਣਾਉਣਾ) ਕਰਨਾ, ਜਾਦੂ-ਟੋਨੇ ਕਰਨਾ, ਉਹ ਜਾਨ ਲੈਣਾ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ ਸਿਵਾਏ ਉਸਦੇ ਜੋ ਕਾਨੂੰਨੀ ਹੱਕ ਤੋਂ ਜਾਇਜ਼ ਹੈ, ਰਿਬਾ (ਵਿਆਜ) ਖਾਣਾ, ਯਤੀਮ ਦਾ ਮਾਲ ਖਾਣਾ, ਜੰਗ ਦੇ ਦਿਨ ਪਿੱਛੇ ਹੱਟਣਾ, ਅਤੇ ਸੱਚੀਆਂ ਇੱਜ਼ਤਦਾਰ (ਮੁਹ਼ਸਿਨਾਤ) ਇਸਤਰੀਆਂ ਉੱਤੇ ਬਦਕਾਰੀ ਦਾ ਆਰੋਪ ਲਗਾਉਣਾ।متفق عليه
ਹਜ਼ਰਤ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ﷺ) ਨੇ ਫਰਮਾਇਆ: "ਅੱਲਾਹ ਤਆਲਾ ਨੇ ਫ਼ਰਮਾਇਆ: ਮੈਂ ਸਾਰੇ ਸ਼ਰੀਕਾਂ ਤੋਂ ਵੱਧਕੇ ਸ਼ਿਰਕ ਤੋਂ ਬੇਨਿਆਜ਼ (ਬੇਪਰਵਾਹ) ਹਾਂ। ਜਿਸ ਨੇ ਕੋਈ ਅਜਿਹਾ ਅਮਲ (ਕਰਮ) ਕੀਤਾ ਜਿਸ ਵਿੱਚ ਉਸ ਨੇ ਮੇਰੇ ਨਾਲ ਕਿਸੇ ਹੋਰ ਨੂੰ ਸ਼ਰੀਕ ਕੀਤਾ, ਮੈਂ ਉਸ ਨੂੰ ਅਤੇ ਉਸ ਦੇ ਸ਼ਿਰਕ ਵਾਲੇ ਅਮਲ ਨੂੰ ਛੱਡ ਦਿੰਦਾ ਹਾਂ।"رواه مسلم
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸ਼ਰੀਕ ਨਹੀਂ; ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ; ਈਸਾ (ਅਲੈਹਿੱਸਲਾਮ) ਵੀ ਉਸਦੇ ਬੰਦੇ, ਰਸੂਲ ਅਤੇ ਉਸ ਦਾ ਕਲਮਾ (ਸ਼ਬਦ) ਹਨ, ਜਿਸ ਨੂੰ ਉਸ ਨੇ ਮਰੀਅਮ (ਅ.) ਵੱਲ ਭੇਜਿਆ ਅਤੇ ਉਹ ਉਸ ਵੱਲੋਂ ਭੇਜੀ ਹੋਈ ਇੱਕ ਰੂਹ ਹਨ ਅਤੇ ਇਹ ਕਿ ਜੰਨਤ ਤੇ ਜਹੰਨਮ ਸੱਚ ਹਨ, ਤਾਂ ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।"متفق عليه
عن معاذ بن جبل رضي الله عنه عن رسول الله صلى الله عليه وسلم أنه قال: «قَالَ اللهُ -عَزَّ وجَلَّ-: المُتَحَابُّون فِي جَلاَلِي، لَهُم مَنَابِرُ مِن نُورٍ يَغْبِطُهُم النَبِيُّونَ والشُهَدَاء».رواه الترمذي وأحمد
ਹਜ਼ਰਤ ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੰਨਤ ਤੁਹਾਡੇ ਜੁੱਤੇ ਦੇ ਫੀਤੇ ਤੋਂ ਵੀ ਵੱਧ ਤੁਹਾਡੇ ਨੇੜੇ ਹੈ, ਅਤੇ ਇਸੇ ਪ੍ਰਕਾਰ ਜਹੰਨਮ ਵੀ ਨੇੜੇ ਹੈ।"رواه البخاري
ਅਬੁ-ਹੁਰੈਰਾ (ਰ.) ਰਿਵਾਇਤ ਕਰਦੇ ਹਨ ਕਿ: ਨਬੀ ਕਰੀਮ ﷺ ਨੇ ਫਰਮਾਇਆ: «ਦੁਨੀਆ ਮੋਮਿਨ ਲਈ ਕੈਦਖਾਨਾ ਹੈ ਅਤੇ ਕੌਫ਼ਰ ਲਈ ਜੰਨਤ ਹੈ।»رواه مسلم
عن أبي هريرة رضي الله عنه أن رسول الله صلى الله عليه وسلم قال: «إنَّ في الجنَّة مائةَ دَرَجَة أعَدَّهَا الله للمُجاهِدين في سَبِيل الله ما بَيْنَ الدَّرَجَتَيْنِ كما بين السماء والأرض».رواه البخاري
عن سهل بن سعد الساعدي ـرضي الله عنه- قَالَ رَسُول اللَّه -صَلّى اللهُ عَلَيْهِ وسَلَّم-: «لو كانت الدنيا تَعدل عند الله جَناح بَعوضة، ما سَقَى كافراً منها شَرْبَة ماء».رواه الترمذي
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ। ਅਤੇ ਸਰੇਆਮ ਗੁਨਾਹ ਕਰਨ ਵਿੱਚ ਇਹ ਵੀ ਸ਼ਾਮਲ ਹੈ ਕਿ ਬੰਦਾ ਰਾਤ ਨੂੰ ਕੋਈ ਗੁਨਾਹ ਕਰੇ ਅਤੇ ਸਵੇਰ ਇਸ ਹਾਲ ਵਿੱਚ ਕਰੇ ਕਿ ਅੱਲਾਹ ਨੇ ਉਸ ਦੇ ਗੁਨਾਹ 'ਤੇ ਪਰਦਾ ਪਾ ਦਿੱਤਾ ਹੋਵੇ ਤੇ ਉਹ (ਕਿਸੇ ਨੂੰ) ਕਹਿੰਦਾ ਫਿਰੇ ਕਿ ਹੇ ਫਲਾਣੇ ਬੰਦੇ! ਮੈਂ ਰਾਤ ਵਿੱਚ ਇਹ-ਇਹ ਕੰਮ ਕੀਤਾ ਹੈ। ਹਾਲਾਂਕਿ ਉਸ ਦੀ ਰਾਤ ਇਸ ਹਾਲ ਵਿੱਚ ਹੋਈ ਸੀ ਕਿ ਅੱਲਾਹ ਨੇ ਉਸ ਦੇ ਗੁਨਾਹ ਨੂੰ ਲੁਕੋ ਰੱਖਿਆ ਸੀ, ਲੇਕਿਨ ਸਵੇਰ ਹੁੰਦੇ ਹੀ ਉਹ ਆਪ ਅੱਲਾਹ ਦੇ ਪਾਏ ਪਰਦੇ ਨੂੰ ਖੋਲ੍ਹ ਕੇ ਰੱਖ ਦਿੰਦਾ ਹੈ।»متفق عليه
ਜਾਬਿਰ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੈਂ ਨਬੀ ﷺ ਨੂੰ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਤਿੰਨ ਗੱਲਾਂ ਕਹਿੰਦੇ ਸੁਣਿਆ।" "ਤੁਹਾਡੇ ਵਿਚੋਂ ਕੋਈ ਵੀ ਇਸ ਦੁਨਿਆ ਤੋਂ ਨਹੀਂ ਜਾਵੇਗਾ, ਜਦੋਂ ਤਕਿ ਉਹ ਅੱਲਾਹ ਬਾਰੇ ਚੰਗਾ ਖਿਆਲ ਨਾ ਰੱਖੇ।"رواه مسلم
(ਅਬੂ ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਯਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਜੋ ਲੋਕਾਂ ਦਾ ਸ਼ੁਕਰ ਨਹੀਂ ਅਦਾ ਕਰਦਾ, ਉਹ ਅੱਲਾਹ ਦਾ ਸ਼ੁਕਰ ਨਹੀਂ ਕਰਦਾ।") «ਹੇ ਅਬੂ ਸਈਦ! ਜੋ ਵਿਅਕਤੀ ਅੱਲਾਹ ਨੂੰ ਰੱਬ ਮੰਨੇ, ਇਸਲਾਮ ਨੂੰ ਧਰਮ ਮੰਨੇ ਅਤੇ ਮੁਹੰਮਦ ﷺ ਨੂੰ ਨਬੀ ਮੰਨੇ, ਉਸ ਲਈ ਜੰਨਤ ਜ਼ਰੂਰੀ ਹੋ ਜਾਂਦੀ ਹੈ।» ਅਬੂ ਸਈਦ ਇਸ 'ਤੇ ਹੈਰਾਨ ਹੋਏ ਅਤੇ ਕਿਹਾ: «ਇਸ ਨੂੰ ਮੁੜ ਕਹੋ ਮੈਨੂੰ, ਹੇ ਅੱਲਾਹ ਦੇ ਰਸੂਲ!» ਉਸ ਨੇ ਦੁਹਰਾਇਆ, ਫਿਰ ਕਿਹਾ: «ਇੱਕ ਹੋਰ ਹੈ ਜਿਸ ਨਾਲ ਬੰਦਾ ਜੰਨਤ ਵਿੱਚ ਸੌ ਦਰਜੇ ਉਚੇ ਉਠਦਾ ਹੈ, ਹਰ ਦਰਜੇ ਦੇ ਦਰਮਿਆਨ ਆਕਾਸ਼ ਅਤੇ ਧਰਤੀ ਵਾਂਗੋ ਵੱਡਾ ਫਰਕ ਹੁੰਦਾ ਹੈ।»ਅਬੂ ਸਈਦ ਨੇ ਪੁੱਛਿਆ: «ਹੇ ਅੱਲਾਹ ਦੇ ਰਸੂਲ, ਉਹ ਕੀ ਹੈ?» ਰਸੂਲ ﷺ ਨੇ ਕਿਹਾ: «ਅੱਲਾਹ ਦੇ ਰਾਸ਼ਤੇ ਵਿੱਚ ਜੀਹਾਦ, ਅੱਲਾਹ ਦੇ ਰਾਸ਼ਤੇ ਵਿੱਚ ਜੀਹਾਦ।»رواه مسلم
عن أنس رضي الله عنه مرفوعاً: «يَتْبَعُ الميتَ ثلاثةٌ: أهْلُه ومَالُه وعَمَلُه، فيرجع اثنان ويَبْقى واحد: يرجع أهْلُه ومَالُه، ويبقى عَمَلُه».متفق عليه
عن أنس بن مالك رضي الله عنه مرفوعاً: «يُؤتى بأنعم أهل الدنيا من أهل النار يوم القيامة، فَيُصْبَغُ في النار صَبْغَةً، ثم يقال: يا ابن آدم، هل رأيت خيرًا قطُّ؟ هل مَرَّ بك نَعِيمٌ قطُّ؟ فيقول: لا والله يا رب، وَيُؤْتَى بأشدِّ الناس بُؤسًا في الدنيا من أهل الجَنَّة، فَيُصْبَغُ صَبْغَةً في الجنَّة، فيقال له: يا ابن آدم، هل رأيت بُؤسًا قط؟ هل مَرَّ بك شِدَّةٌ قط؟ فيقول: لا والله، ما مَرَّ بي بُؤْسٌ قطٌّ، ولا رأيت شِدةً قَطُّ».رواه مسلم
ਨੱਵਾਸ ਬਿਨ ਸਿਮਆਨ ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਰਸੂਲੁੱਲਾਹ ﷺ ਤੋਂ ਨੇਕੀ ਅਤੇ ਗੁਨਾਹ ਬਾਰੇ ਪੁੱਛਿਆ, ਤਾਂ ਆਪ ﷺ ਨੇ ਫਰਮਾਇਆ: “ਨੇਕੀ ਚੰਗਾ ਵਿਵਹਾਰ ਹੈ, ਅਤੇ ਗੁਨਾਹ ਉਹ ਹੈ ਜੋ ਤੇਰੇ ਦਿਲ ਵਿੱਚ ਖਟਕੇ, ਅਤੇ ਤੈਨੂੰ ਇਹ ਬੁਰਾ ਲੱਗੇ ਕਿ ਲੋਕ ਉਸ ਬਾਰੇ ਜਾਣਨ।"رواه مسلم