Hadith for the World
Virtues and Manners

الرقائق والمواعظ

63 hadiths

63 hadiths

عن أنس بن مالك رضي الله عنه قال: قال رسول الله صلى الله عليه وسلم : «للَّهُ أَفْرَحُ بِتَوْبَةِ عَبْدِهِ مِنْ أَحَدِكُمْ، سَقَطَ عَلَى بَعِيرِهِ، وَقَدْ أَضَلَّهُ فِي أَرْضِ فَلاَةٍ». وفي رواية: «لَلَّهُ أَشَدُّ فَرَحًا بِتَوْبَةِ عَبْدِهِ حِينَ يَتُوبُ إِلَيْهِ، مِنْ أَحَدِكُمْ كَانَ عَلَى رَاحِلَتِهِ بِأَرْضِ فَلَاةٍ، فَانْفَلَتَتْ مِنْهُ وَعَلَيْهَا طَعَامُهُ وَشَرَابُهُ، فَأَيِسَ مِنْهَا، فَأَتَى شَجَرَةً، فَاضْطَجَعَ فِي ظِلِّهَا، وقَدْ أَيِسَ مِنْ رَاحِلَتِهِ، فَبَيْنَا هُوَ كَذَلِكَ إِذَا هُوَ بِهَا، قَائِمَةً عِنْدَهُ، فَأَخَذَ بِخِطَامِهَا، ثُمَّ قَالَ مِنْ شِدَّةِ الْفَرَحِ: اللهُمَّ أَنْتَ عَبْدِي وَأَنَا رَبُّكَ! أَخْطَأَ مِنْ شِدَّةِ الْفَرَح».متفق عليه والرواية الأولى لفظ البخاري، والرواية الثانية لفظ مسلم
ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: "ਨਿਸ਼ਚਿਤ ਤੌਰ 'ਤੇ ਅੱਲਾਹ ਰਾਤ ਨੂੰ ਆਪਣਾ ਹੱਥ ਫੈਲਾਉਂਦਾ ਹੈ ਤਾਂ ਜੋ ਦਿਨ ਦਾ ਗੁਨਹਗਾਰ ਤੌਬਾ ਕਰ ਲਏ, ਅਤੇ ਦਿਨ ਦੇ ਵੇਲੇ ਆਪਣਾ ਹੱਥ ਫੈਲਾਉਂਦਾ ਹੈ ਤਾਂ ਜੋ ਰਾਤ ਦਾ ਗੁਨਹਗਾਰ ਤੌਬਾ ਕਰ ਲਏ, ਇਹ ਤਕ ਜਦ ਤੱਕ ਸੂਰਜ ਪੱਛਮ ਵੱਲੋਂ ਨਹੀਂ ਚੜ੍ਹਦਾ।"رواه مسلم
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।"رواه مسلم
ਹਜ਼ਰਤ ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ, ਅਤੇ ਇੱਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ। ਸੋ ਜਿਸਨੇ ਵੀ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ﷺ ਲਈ ਕੀਤੀ, ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ ਅਤੇ ਜਿਸਨੇ ਹਿਜਰਤ ਦੁਨੀਆ ਪ੍ਰਾਪਤ ਕਰਨ ਜਾਂ ਇਸਤਰੀ ਨਾਲ ਵਿਆਹ ਕਰਨ ਲਈ ਕੀਤੀ, ਉਸ ਦੀ ਹਿਜਰਤ ਉਸੇ ਚੀਜ਼ ਲਈ ਹੈ ਜਿਸ ਲਈ ਉਸ ਨੇ ਹਿਜਰਤ ਕੀਤੀ ਹੋਵੇਗੀ।" ਸਹੀ ਬੁਖਾਰੀ ਦੀ ਇੱਕ ਹਦੀਸ ਵਿੱਚ ਇਹ ਸ਼ਬਦ ਵੀ ਰਿਵਾਇਤ ਹੋਏ ਹਨ: "ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ।"متفق عليه
ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ: ਰਸੂਲੁੱਲਾਹ ﷺ ਨੇ ਮੇਰੇ ਮੋਢੇ ਨੂੰ ਫੜਿਆ ਅਤੇ ਫਰਮਾਇਆ: "ਦੁਨਿਆ ਵਿੱਚ ਇੰਜ ਰਹੋ ਜਿਵੇਂ ਕਿ ਤੁਸੀਂ ਕੋਈ ਅਜਨਬੀ ਜਾਂ ਮੁਸਾਫ਼ਿਰ (ਯਾਤਰੀ) ਹੋਵੋ।" ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਕਿਹਾ ਕਰਦੇ ਸੀ: "ਜਦੋਂ ਤੁਸੀਂ ਸ਼ਾਮ ਕਰੋ ਤਾਂ ਸਵੇਰ ਦੀ ਉਡੀਕ ਨਾ ਕਰੋ, ਅਤੇ ਜਦੋਂ ਸਵੇਰ ਕਰੋ ਤਾਂ ਸ਼ਾਮ ਦੀ ਉਡੀਕ ਨਾ ਕਰੋ। ਆਪਣੀ ਸਿਹਤ ਤੇ ਤੰਦਰੁਸਤੀ ਦੇ ਸਮੇਂ ਵਿੱਚ ਆਪਣੇ ਰੋਗ ਲਈ ਅਤੇ ਆਪਣੀ ਜ਼ਿੰਦਗੀ ਵੇਲੇ ਆਪਣੀ ਮੌਤ ਲਈ ਤਿਆਰੀ ਕਰ ਰੱਖੋ।"رواه البخاري
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ। ਮੁਸਲਮਾਨ ਮੁਸਲਮਾਨ ਦਾ ਭਾਈ ਹੈ। ਉਹ ਨਾ ਤਾਂ ਉਸ 'ਤੇ ਅਤਿਆਚਾਰ ਕਰਦਾ ਹੈ, ਨਾ ਉਸਨੂੰ ਬੇਸਹਾਰਾ ਛੱਡਦਾ ਹੈ ਅਤੇ ਨਾ ਹੀ ਉਸਨੂੰ ਛੋਟਾ (ਤੁੱਛ) ਸਮਝਦਾ ਹੈ। ਤਕ਼ਵਾ (ਰੱਬ ਦੀ ਆਗਿਆਕਾਰੀ) ਇੱਥੇ ਹੈ (ਇਹ ਕਹਿਣ ਵੇਲੇ ਨਬੀ ﷺ ਨੇ ਆਪਣੇ ਸੀਨੇ ਵੱਲ ਤਿੰਨ ਵਾਰ ਇਸ਼ਾਰਾ ਕੀਤਾ)। ਕਿਸੇ ਵਿਅਕਤੀ ਦੇ ਬੁਰੇ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਾਈ ਨੂੰ ਤੁੱਛ ਸਮਝਦਾ ਹੈ। ਹਰੇਕ ਮੁਸਲਮਾਨ ਦਾ ਖੂਨ, ਉਸਦਾ ਮਾਲ (ਧਨ-ਸੰਪਤੀ) ਅਤੇ ਉਸਦੀ ਇੱਜ਼ਤ ਦੂਜੇ ਮੁਸਲਮਾਨ ਲਈ ਹਰਾਮ ਹੈ।"رواه مسلم
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਜੇ ਆਦਮ ਦੇ ਬੇਟੇ ਕੋਲ ਦੋ ਵਾਦੀ ਧਨ ਹੁੰਦਿਆਂ ਤਾਂ ਉਹ ਤੀਜੀ ਵਾਦੀ ਲੱਭਣ ਦੀ ਕੋਸ਼ਿਸ਼ ਕਰਦਾ। ਆਦਮ ਦੇ ਬੇਟੇ ਦਾ ਪੇਟ ਕੁਝ ਵੀ ਨਹੀਂ ਭਰਦਾ ਸਿਵਾਏ ਮਿੱਟੀ ਦੇ, ਅਤੇ ਅੱਲਾਹ ਉਸ ਦੀ ਮਾਫ਼ੀ ਮੰਨਦਾ ਹੈ ਜੋ ਤੌਬਾ ਕਰਦਾ ਹੈ।”متفق عليه
ਖੌਲਾ ਅੰਸਾਰਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।"رواه البخاري
ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਤੁਸੀਂ ਉਹਨਾਂ ਵੱਲ ਵੇਖੋ ਜੋ ਤੁਹਾਡੇ ਤੋਂ ਹੇਠਾਂ ਹਨ, ਅਤੇ ਉਹਨਾਂ ਵੱਲ ਨਾ ਵੇਖੋ ਜੋ ਤੁਹਾਡੇ ਤੋਂ ਉੱਪਰ ਹਨ, ਕਿਉਂਕਿ ਇਸ ਨਾਲ ਤੁਹਾਨੂੰ ਅੱਲਾਹ ਦੀ ਤੁਹਾਡੇ ਉੱਤੇ ਦਿੱਤੀ ਨਿਯਾਮਤ ਦਾ ਘਾਟਾ ਨਾ ਲੱਗੇ।»متفق عليه
عن أنس بن مالك رضي الله عنه قال: قال رسول الله صلى الله عليه وسلم : «كلُّ بني آدم خَطَّاءٌ، وخيرُ الخَطَّائِينَ التوابون».رواه الترمذي وابن ماجه والدارمي وأحمد
ਇਬਨ ਅੱਬਾਸ ਰਜ਼ੀਅੱਲਾਹੁ ਅੰਹੁਮਾ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: «ਦੋ ਨੇਮਤਾਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਧੋਖੇ ਵਿੱਚ ਰਹਿੰਦੇ ਹਨ: ਸਿਹਤ ਅਤੇ ਖਾਲੀ ਵਕਤ (ਫ਼ਰਾਗ਼)»।رواه البخاري
عن عبد الله بن مسعود رضي الله عنه مرفوعاً: «يُؤْتَى بجهنم يومئذ لها سبعون ألف زِمَامٍ مع كل زمام سبعون ألف ملك يَجُرُّونَهَا».رواه مسلم
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜੰਨਤ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਅੱਲਾਹ ਦਾ ਡਰ ਅਤੇ ਚੰਗਾ ਵਿਹਾਰ।" ਇਸੇ ਤਰ੍ਹਾਂ ਆਪ ﷺ ਤੋਂ ਪੁੱਛਿਆ ਗਿਆ ਕਿ ਕਿਹੜੀ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਜਹੰਨਮ ਵਿੱਚ ਦਾਖਲ ਕਰਾਵੇਗੀ? ਤਾਂ ਆਪ ﷺ ਨੇ ਜਵਾਬ ਦਿੱਤਾ: "ਜ਼ਬਾਨ ਅਤੇ ਸ਼ਰਮਗਾਹ (ਗੁਪਤ-ਅੰਗ)।"رواه الترمذي وابن ماجه وأحمد
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ ਮੰਗੋ ਤੇ ਹਾਰ ਨਾ ਮੰਨੋ। ਫੇਰ ਜੇਕਰ ਤੁਹਾਨੂੰ ਕੋਈ ਮੁਸੀਬਤ ਪਹੁੰਚੇ, ਤਾਂ ਇਹ ਨਾ ਕਹੋ, ਜੇਕਰ ਮੈਂ ਇੰਜ ਕਰ ਲੈਂਦਾ ਤਾਂ ਉਂਜ ਹੋ ਜਾਂਦਾ। ਸਗੋਂ ਇਹ ਕਹੋ ਕਿ ਇਹ ਅੱਲਾਹ ਦੀ ਤਕਦੀਰ ਹੈ ਅਤੇ ਉਹ ਜੋ ਚਾਹੁੰਦਾ ਹੈ, ਕਰਦਾ ਹੈ। ਕਿਉਂਕਿ "ਜੇਕਰ" ਸ਼ਬਦ ਸ਼ੈਤਾਨ ਦੇ ਕੰਮ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।»رواه مسلم
ਈਆਜ਼ ਬਿਨ ਹਿਮਾਰ, ਜੋ ਬਨੀ ਮੁਜਾਸ਼ਿਅ੍ਹ ਦਾ ਭਰਾ ਸੀ, ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਇੱਕ ਦਿਨ ਨਬੀ ﷺ ਸਾਡੇ ਵਿੱਚ ਖੁਤਬਾ ਦੇਣ ਲਈ ਖੜੇ ਹੋਏ ਅਤੇ ਹਦੀਸ ਦੀ ਸ਼ੁਰੂਆਤ ਕਰਦੇ ਹੋਏ ਕਹਿ ਰਹੇ ਸਨ: «ਅਤੇ ਨਿਸ਼ਚਤ ਹੀ ਅੱਲਾਹ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਕਿ ਤੁਸੀਂ ਨਿਮਰ ਰਹੋ, ਤਾਂ ਜੋ ਕੋਈ ਕਿਸੇ ਤੇ ਘਮੰਡ ਨਾ ਕਰੇ ਅਤੇ ਕੋਈ ਕਿਸੇ 'ਤੇ ਜ਼ੁਲਮ ਨਾ ਕਰੇ।»رواه مسلم
ਅਬਦੁੱਲਾਹ ਬਿਨ ਅਮਰ ਬਿਨ ਅਲ-ਆਸ ਰਜ਼ੀਅੱਲਾਹੁ ਅਨਹੁਮਾਂ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਉਹ ਵਿਅਕਤੀ ਸਫ਼ਲ ਹੋ ਗਿਆ ਜੋ ਇਸਲਾਮ ਲਿਆ, ਜਿਸਨੂੰ ਪਰਯਾਪਤ ਰਿਜ਼ਕ ਮਿਲਿਆ, ਅਤੇ ਜਿਸਨੂੰ ਅੱਲਾਹ ਨੇ ਉਸ ਨੂੰ ਦਿੱਤੇ ਹੋਏ ਨਾਲ ਸੰਤੋਸ਼ ਕਰਨਾ ਸਿਖਾਇਆ।"رواه مسلم
ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।"متفق عليه
ਉਬੈਦੁੱਲਾਹ ਬਿਨ ਮਿਹਸਨ ਅਲ-ਅਨਸਾਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਵੀ ਤੁਹਾਡੇ ਵਿਚੋਂ ਸਵੇਰੇ ਆਪਣੇ ਸਰੀਰ ਵਿੱਚ ਸਿਹਤਮੰਦ, ਆਪਣੇ ਘਰ ਵਿੱਚ ਸੁਰੱਖਿਅਤ ਅਤੇ ਆਪਣੇ ਰੋਜ਼ਾਨਾ ਖਾਣ-ਪੀਣ ਦੇ ਲਾਇਕ ਹੋਵੇ, ਉਹ ਤਾਂ ਕਿਉਂਕਿ ਉਹਨਾਂ ਲਈ ਦੁਨੀਆ ਹੀ ਮਿਲ ਗਈ।"رواه الترمذي وابن ماجه
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਨਬੀ ਕਰੀਮ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਦੋਂ ਤੱਕ ਪੱਕਾ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਮੈਂ (ਨਬੀ ਕਰੀਮ ﷺ) ਉਸ ਲਈ ਉਸਦੇ ਪਿਓ, ਉਸਦੇ ਪੁੱਤਰ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।"متفق عليه
عن أبي هريرة رضي الله عنه عن رسول الله صلى الله عليه وسلم قال: «النَّاسُ مَعَادِن كَمَعَادِن الذَّهَب وَالفِضَّة، خِيَارُهُم فِي الجَاهِلِيَّة خِيَارُهُم فِي الإِسْلاَم إِذَا فَقُهُوا، والأَرْوَاحُ جُنُودٌ مُجَنَّدَة، فَمَا تَعَارَفَ مِنْهَا ائتَلَفَ، وَمَا تَنَاكَرَ مِنْهَا اخْتَلَفَ». وعن أبي هريرة رضي الله عنه قال: قال رسول الله -صلى الله عليه وسلم: «تَجِدُون النَّاسَ مَعَادِن: خِيَارُهُم فِي الجَاهِليَّة خِيَارُهُم فِي الإِسْلاَم إِذَا فَقِهُوا، وَتَجِدُون خِيَار النَّاس فِي هَذَا الشَّأْن أَشَدُّهُم كَرَاهِيَة لَه، وَتَجِدُون شَرَّ النَّاس ذَا الوَجْهَين، الَّذِي يَأْتِي هَؤُلاَء بِوَجه، وَهَؤُلاَء بِوَجْه».الحديث الأول: متفق عليه، ولفظه لمسلم؛ وروى البخاري أوله، وروى آخره عن عائشة -رضي الله عنها-. الحديث الثاني: متفق عليه
عن عبد الله بن عكيم رضي الله عنه مرفوعاً: «مَنْ تَعَلَّقَ شيئا وُكِلَ إليه».رواه أحمد والترمذي
عن أبي هريرة رضي الله عنه قال: قال رسول الله صلى الله عليه وسلم : « سَيْحَانُ وَجَيْحَانُ وَالفُرَاتُ والنِّيل كلٌّ من أنهار الجنة».رواه مسلم
ਹਜ਼ਰਤ ਅਬੂ ਸਈਦ ਖੁਦਰੀ ਅਤੇ ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ: «ਇੱਕ ਘੋਸ਼ਣਾ ਕਰਨ ਵਾਲਾ ਘੋਸ਼ਣਾ ਕਰੇਗਾ: ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਸਿਹਤਮੰਦ ਰਹੋਗੇ ਅਤੇ ਕਦੇ ਵੀ ਬੀਮਾਰ ਨਹੀਂ ਹੋਵੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ ਅਤੇ ਕਦੇ ਵੀ ਨਹੀਂ ਮਰੋਗੇ, ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਨੌਜਵਾਨ ਰਹੋਗੇ ਅਤੇ ਕਦੇ ਵੀ ਬੁੱਢੇ ਨਹੀਂ ਹੋਵੋਗੇ, ਅਤੇ ਤੁਹਾਨੂੰ ਇਹ ਹੱਕ ਮਿਲੇਗਾ ਕਿ ਤੁਸੀਂ ਆਨੰਦ ਮਾਣੋਗੇ ਅਤੇ ਕਦੇ ਵੀ ਦੁੱਖੀ ਨਹੀਂ ਹੋਵੋਗੇ» — ਇਹੀ ਅਲਲਾਹ ਤਆਲਾ ਦਾ ਫ਼ਰਮਾਨ ਹੈ: {ਵਨੂਦੂ ਅਨ ਤਿਲਕੁਮੁਲ ਜੰਨਤੁ ਉਰੀਸਤੁਮੂਹਾ ਬਿਮਾ ਕੁੰਤੁਮ ਤਾਮਲੂਨ (ਸੂਰਤ [ਅਲ-ਅਅਰਾਫ਼: ਆਇਤ- } 43] «ਅਤੇ ਉਨਾਂ ਨੂੰ ਆਵਾਜ਼ ਦਿੱਤੀ ਜਾਵੇਗੀ: ਇਹੋ ਜਨਤ ਹੈ ਜੋ ਤੁਹਾਨੂੰ ਤੁਹਾਡੇ ਅਮਲਾਂ ਕਰਕੇ ਵਾਰਸ ਵਜੋਂ ਮਿਲੀ»।رواه مسلم
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਤਆਲਾ ਜੰਨਤ ਵਾਲਿਆਂ ਨੂੰ ਫਰਮਾਇਗਾ: ਹੇ ਜੰਨਤ ਵਾਲਿਓ! ਉਹ ਕਹਿਣਗੇ: ਅਸੀਂ ਹਾਜ਼ਰ ਹਾਂ, ਹੇ ਸਾਡੇ ਰੱਬ! ਅਤੇ ਸਦਾ ਤੇਰੀ ਮਿਹਰ ਦੇ ਮੁਥਾਜ ਹਾਂ ਅੱਲਾਹ ਤਆਲਾ ਪੁੱਛੇਗਾ: ਕੀ ਹੁਣ ਤੁਸੀਂ ਖੁਸ਼ ਹੋ? ਉਹ ਕਹਿਣਗੇ: ਕੀ ਹੁਣ ਵੀ ਅਸੀਂ ਖੁਸ਼ ਨਹੀਂ ਹੋਵਾਂਗੇ, ਜਦਕਿ ਤੂੰ ਸਾਨੂੰ ਉਹ ਸਭ ਕੁੱਝ ਦੇ ਦਿੱਤਾ ਹੈ, ਜੋ ਕਿਸੇ ਹੋਰ ਮਖਲੂਕ ਨੂੰ ਨਹੀਂ ਦਿੱਤਾ। ਅੱਲਾਹ ਤਆਲਾ ਕਹੇਗਾ: ਮੈਂ ਤੁਹਾਨੂੰ ਇਸ ਤੋਂ ਵੀ ਵਧੀਆ ਚੀਜ਼ ਦੇਵਾਂਗਾ। ਉਹ ਕਹਿਣਗੇ: ਹੇ ਰੱਬ! ਇਸ ਤੋਂ ਵਧੀਆ ਹੋਰ ਕੀ ਚੀਜ਼ ਹੋਵੇਗੀ? ਅੱਲਾਹ ਤਆਲਾ ਕਹੇਗਾ: ਹੁਣ ਮੈਂ ਤੁਹਾਨੂੰ ਆਪਣੀ ਰਜ਼ਾ ਪ੍ਰਦਾਨ ਕਰਾਂਗਾ, ਫੇਰ ਇਸ ਤੋਂ ਬਾਅਦ ਕਦੀ ਵੀ ਤੁਹਾਥੋਂ ਨਾਰਾਜ਼ ਨਹੀਂ ਹੋਵਾਂਗਾ।"متفق عليه