Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ:

Available in 61 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ। ਮੁਸਲਮਾਨ ਮੁਸਲਮਾਨ ਦਾ ਭਾਈ ਹੈ। ਉਹ ਨਾ ਤਾਂ ਉਸ 'ਤੇ ਅਤਿਆਚਾਰ ਕਰਦਾ ਹੈ, ਨਾ ਉਸਨੂੰ ਬੇਸਹਾਰਾ ਛੱਡਦਾ ਹੈ ਅਤੇ ਨਾ ਹੀ ਉਸਨੂੰ ਛੋਟਾ (ਤੁੱਛ) ਸਮਝਦਾ ਹੈ। ਤਕ਼ਵਾ (ਰੱਬ ਦੀ ਆਗਿਆਕਾਰੀ) ਇੱਥੇ ਹੈ (ਇਹ ਕਹਿਣ ਵੇਲੇ ਨਬੀ ﷺ ਨੇ ਆਪਣੇ ਸੀਨੇ ਵੱਲ ਤਿੰਨ ਵਾਰ ਇਸ਼ਾਰਾ ਕੀਤਾ)। ਕਿਸੇ ਵਿਅਕਤੀ ਦੇ ਬੁਰੇ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਾਈ ਨੂੰ ਤੁੱਛ ਸਮਝਦਾ ਹੈ। ਹਰੇਕ ਮੁਸਲਮਾਨ ਦਾ ਖੂਨ, ਉਸਦਾ ਮਾਲ (ਧਨ-ਸੰਪਤੀ) ਅਤੇ ਉਸਦੀ ਇੱਜ਼ਤ ਦੂਜੇ ਮੁਸਲਮਾਨ ਲਈ ਹਰਾਮ ਹੈ।"»

Meaning translation ·

Explanation

The meaning in a few plain lines

ਅੱਲਾਹ ਦੇ ਨਬੀ ﷺ ਨੇ ਇੱਕ ਮਸਲਮਾਨ ਨੂੰ ਆਪਣੇ ਮਸਲਮਾਨ ਭਰਾ ਨਾਲ ਭਲਾਈ ਕਰਨ ਦੀ ਨਸੀਹਤ ਕੀਤੀ ਹੈ ਅਤੇ ਉਸ ਦੀਆਂ ਕੁੱਝ ਜ਼ਿੰਮੇਵਾਰੀਆਂ ਤੇ ਚੰਗਾ ਸਲੂਕ ਕਰਨ ਬਾਰੇ ਦੱਸਿਆ ਹੈ। ਜਿਵੇਂ ਕਿ: ਪਹਿਲੀ ਨਸੀਹਤ: ਇੱਕ-ਦੂਜੇ ਨਾਲ ਈਰਖਾ ਨਾ ਕਰੋ, ਭਾਵ ਤੁਸੀਂ ਇੱਕ-ਦੂਜੇ ਦੀ ਮਿਹਰ ਖਤਮ ਹੋਣ ਦੀ ਇੱਛਾ ਨਾ ਕਰੋ। ਦੂਜੀ ਨਸੀਹਤ: ਜੇਕਰ ਕੋਈ ਚੀਜ਼ ਖਰੀਦਣੀ ਨਾ ਹੋਵੇ, ਤਾਂ ਵੇਚਣ ਵਾਲੇ ਦਾ ਫਾਇਦਾ ਕਰਨ ਲਈ ਜਾਂ ਖਰੀਦਣ ਵਾਲੇ ਦਾ ਨੁਕਸਾਨ ਕਰਨ ਉਸ ਦਾ ਵਾਧੂ ਮੁੱਲ (ਬੋਲੀ) ਨਾ ਲਗਾਓ। ਤੀਜੀ ਨਸੀਹਤ: ਆਪਸ ਵਿੱਚ ਬੈਰ ਨਾ ਰੱਖੋ, ਕਿਉਂਕਿ ਬੈਰ ਦਾ ਮਤਲਬ ਹੈ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਣਾ। ਬੈਰ ਪਿਆਰ ਦਾ ਵਿਰੋਧੀ ਹੈ। ਹਾਂ, ਇਹ ਬੈਰ ਜੇਕਰ ਅੱਲਾਹ ਲਈ ਹੋਵੇ ਤਾਂ ਗੱਲ ਵੱਖਰੀ ਹੈ, ਸਗੋਂ ਅੱਲਾਹ ਲਈ ਬੈਰ ਰੱਖਣਾ ਤਾਂ ਲਾਜ਼ਮੀ ਅਤੇ ਜ਼ਰੂਰੀ ਹੈ। ਚੌਥੀ ਨਸੀਹਤ: ਇੱਕ ਦੂਜੇ ਤੋਂ ਮੂੰਹ ਨਾ ਮੋੜੋ। ਭਾਵ ਇੱਕ ਦੂਜੇ ਨਾਲ ਅਜਿਹਾ ਵਿਹਾਰ ਨਾ ਰੱਖੋ ਕਿ ਕੋਈ ਆਪਣੇ ਭਰਾ ਵੱਲ ਪਿੱਠ ਫੇਰ ਦੇਵੇ ਜਾਂ ਉਸ ਨਾਲ ਨਾਤਾ ਤੋੜ ਦੇਵੇ। ਪੰਜਵੀ ਨਸੀਹਤ: ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਸੌਦੇ 'ਤੇ ਸੌਦਾ ਨਾ ਕਰੇ। ਉਦਾਹਰਣ ਲਈ ਜਦੋਂ ਕੋਈ ਵਿਅਕਤੀ ਕਿਸੇ ਤੋਂ ਕੋਈ ਸਮਾਨ ਖਰੀਦ ਲਵੇ, ਤਾਂ ਉਸ ਨੂੰ ਇਹ ਨਾ ਕਹੇ ਕਿ ਮੈਂ ਇਸ ਨਾਲੋਂ ਘੱਟ ਕੀਮਤ 'ਤੇ ਇਹੋ ਸਮਾਨ ਦੇ ਦਿਆਂਗਾ ਜਾਂ ਇਸੇ ਕੀਮਤ 'ਤੇ ਇਸ ਤੋਂ ਵਧੀਆ ਸਮਾਨ ਦੇ ਦਿਆਂਗਾ। ਇਸ ਤੋਂ ਬਾਅਦ ਨਬੀ ﷺ ਨੇ ਇੱਕ ਮਹੱਤਵਪੂਰਨ ਨਸੀਹਤ ਕੀਤੀ ਅਤੇ ਫਰਮਾਇਆ: ਉਪਰੋਕਤ ਮਨਾਹੀਆਂ ਤਰਕ ਕਰਕੇ- ਆਪਸ ਵਿੱਚ ਇੰਜ ਰਹੋ ਕਿ ਮੁਹੱਬਤ, ਨਰਮੀ, ਕਿਰਪਾ, ਉਦਾਰਤਾ, ਨੇਕੀ ਦੇ ਕੰਮਾਂ ਵਿੱਚ ਇੱਕ ਦੂਜੇ ਦੀ ਮਦਦ, ਦਿਲ ਦੀ ਸਫਾਈ ਅਤੇ ਹਰ ਹਾਲਤ ਵਿੱਚ ਸੱਚੇ ਦਿਲੋਂ ਭਲਾਈ ਕਰਦਿਆਂ ਭਰਾ ਬਣਕੇ ਰਹੋ। ਇਸ ਭਾਈਚਾਰੇ ਦੀਆਂ ਲਾਜ਼ਮੀ ਸ਼ਰਤਾਂ ਵੀ ਹਨ, ਜਿਵੇ: ਕੋਈ ਆਪਣੇ ਮੁਸਲਮਾਨ ਭਰਾ ਉੱਤੇ ਜ਼ੁਲਮ ਨਾ ਕਰੇ ਅਤੇ ਉਸ ਦਾ ਹੱਕ ਨਾ ਮਾਰੇ। ਆਪਣੇ ਮੁਸਲਮਾਨ ਭਰਾ ਨੂੰ ਜ਼ੁਲਮ ਦਾ ਸ਼ਿਕਾਰ ਹੋਣ ਨਾ ਦੇਵੇ, ਨਾ ਹੀ ਉਸਨੂੰ ਉਸ ਸਥਿਤੀ ਵਿੱਚ ਇਕੱਲਾ ਛੱਡੇ ਜਿੱਥੇ ਉਹ ਉਸਦੀ ਮਦਦ ਕਰ ਸਕਦਾ ਹੋਵੇ ਤੇ ਉਸ 'ਤੇ ਹੋ ਰਹੇ ਜ਼ੁਲਮ ਨੂੰ ਦੂਰ ਕਰ ਸਕਦਾ ਹੋਵੇ। ਆਪਣੇ ਭਰਾ ਨੂੰ ਛੋਟਾ ਤੇ ਤੁੱਛ ਨਾ ਸਮਝੇ, ਉਸ ਨੂੰ ਮਾੜਾ ਨਾ ਜਾਣੇ ਅਤੇ ਨਾ ਹੀ ਉਸ ਨਾਲ ਘਿਰਣਾ ਕਰੇ। ਅਜਿਹਾ ਰਵੱਈਆ ਦਿਲ ਵਿੱਚ ਵੱਸਣ ਵਾਲੇ ਹੰਕਾਰ ਕਾਰਨ ਪੈਦਾ ਹੁੰਦਾ ਹੈ। ਉਸਤੋਂ ਬਾਅਦ ਨਬੀ ﷺ ਨੇ ਤਿੰਨ ਵਾਰੀ ਇਹ ਸਮਝਾਇਆ ਕਿ ਤਕ਼ਵਾ (ਰੱਬ ਦੀ ਆਗਿਆਕਾਰੀ) ਦਿਲ ਵਿੱਚ ਹੁੰਦੀ ਹੈ। ਜਿਸ ਦੇ ਦਿਲ ਵਿੱਚ ਤਕ਼ਵਾ ਹੋਵੇ, ਉਹ ਚੰਗੇ ਆਚਰਣ ਵਾਲਾ, ਅੱਲਾਹ ਤੋਂ ਡਰਨ ਵਾਲਾ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਣ ਵਾਲਾ ਹੁੰਦਾ ਹੈ ਅਤੇ ਉਹ ਕਿਸੇ ਮੁਸਲਮਾਨ ਦੀ ਬੇਇੱਜ਼ਤੀ ਨਹੀਂ ਕਰਦਾ। ਬੰਦੇ ਦਾ ਬੁਰਾ ਹੋਣ ਤੇ ਉਸਦਾ ਮਾੜੇ ਸਲੂਕ ਵਾਲਾ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਰਾ ਨੂੰ ਤੁੱਛ ਸਮਝੇ, ਜੋ ਕਿ ਉਸਦੇ ਦਿਲ ਵਿੱਚ ਮੌਜੂਦ ਘੁਮੰਡ ਤੇ ਹੰਕਾਰ ਦਾ ਨਤੀਜਾ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਉਕਤ ਗੱਲਾਂ 'ਤੇ ਪੱਕੀ ਮੋਹਰ ਲਗਾਉਂਦਿਆਂ ਕਿਹਾ ਕਿ ਹਰ ਮੁਸਲਮਾਨ 'ਤੇ ਦੂਸਰੇ ਮੁਸਲਮਾਨ ਦਾ ਖੂਨ ਹਰਾਮ ਹੈ; ਨਾ ਉਹ ਉਸ ਦੀ ਜਾਨ ਲੈ ਸਕਦਾ ਹੈ, ਨਾ ਜ਼ਖਮੀ ਕਰ ਸਕਦਾ ਹੈ, ਨਾ ਕੁੱਟ-ਮਾਰ ਕਰ ਸਕਦਾ ਹੈ ਅਤੇ ਨਾ ਹੋਰ ਕਿਸੇ ਤਰੀਕੇ ਨਾਲ ਉਸਦੇ ਸ਼ਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਮੁਸਲਮਾਨ 'ਤੇ ਦੂਜੇ ਮੁਸਲਮਾਨ ਦਾ ਮਾਲ ਹਰਾਮ ਹੈ; ਉਸ ਨੂੰ ਨਾਹੱਕ ਲੈ ਨਹੀਂ ਸਕਦਾ। ਇੱਕ ਮੁਸਲਮਾਨ 'ਤੇ ਦੂਜੇ ਮੁਸਲਮਾਨ ਦੀ ਇੱਜ਼ਤ ਵੀ ਹਰਾਮ ਹੈ, ਉਸ ਦੀ ਸ਼ਖ਼ਸੀਅਤ ਨੂੰ ਜਾਂ ਉਸ ਦੀ ਜਾਤ-ਬਰਾਦਰੀ (ਨਸਲ) ਨੂੰ ਮਾੜਾ ਨਹੀਂ ਬੋਲਿਆ ਜਾ ਸਕਦਾ।

Source
رواه مسلم
Download image

Saved at original quality