Hadith for the World
Tap the image to view it full size
Virtues and Manners

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:

Available in 70 languages
«ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ਕਰੀਮ ﷺ ਨੂੰ ਕਿਹਾ ਕਿ ਮੈਨੂੰ ਕੋਈ ਨਸੀਹਤ ਕਰੋ, ਤਾਂ ਨਬੀ ﷺ ਨੇ ਫਰਮਾਇਆ: "ਗੁੱਸਾ ਨਾ ਕਰਿਆ ਕਰੋ।" ਉਸਨੇ ਕਈ ਵਾਰੀ ਇਹੋ ਗੱਲ ਦੁਹਰਾਈ, ਅਤੇ ਨਬੀ ﷺ ਨੇ ਹਰ ਵਾਰੀ ਇਹੋ ਕਿਹਾ: "ਗੁੱਸਾ ਨਾ ਕਰਿਆ ਕਰੋ।"»

Meaning translation ·

Explanation

The meaning in a few plain lines

ਇੱਕ ਸਹਾਬੀ (ਰ.) ਨੇ ਨਬੀ ﷺ ਨੂੰ ਇਹ ਬੇਨਤੀ ਕੀਤੀ ਕਿ ਆਪ ﷺ ਉਨ੍ਹਾਂ ਨੂੰ ਕੋਈ ਇਹੋ ਜਿਹੀ ਗੱਲ ਦੱਸਣ ਜੋ ਉਨ੍ਹਾਂ ਲਈ ਲਾਭਦਾਇਕ ਹੋਵੇ। ਸੋ ਨਬੀ ﷺ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਗੁੱਸਾ ਨਾ ਕਰਿਆ ਕਰਨ। ਇਸਦਾ ਮਤਲਬ ਇਹ ਹੈ ਕਿ ਉਹ ਗੁੱਸਾ ਕਰਨ ਵਾਲੀਆਂ ਚੀਜ਼ਾਂ ਤੋਂ ਬਚਨ ਅਤੇ ਦੂਜਾ ਇਹ ਕਿ ਜਦੋਂ ਗੁੱਸਾ ਆਵੇ ਤਾਂ ਆਪਣੇ ਆਪ 'ਤੇ ਕਾਬੂ ਰੱਖਣ। ਇੰਜ ਨਾ ਹੋਵੇ ਕਿ ਗੁੱਸੇ ਵਿੱਚ ਆ ਕੇ ਹੱਤਿਆ, ਕੁੱਟ-ਮਾਰ, ਗਾਲਾਂ ਕੱਢਣ ਆਦਿ ਵਰਗੇ ਮਾੜੇ ਕੰਮ ਕਰਨ ਲਗ ਜਾਣ। ਉਸ ਸਹਾਬੀ ਨੇ ਕਈ ਵਾਰ ਬੇਨਤੀ ਦੁਹਰਾਈ ਅਤੇ ਹਰ ਵਾਰ ਨਬੀ ﷺ ਇਹੋ ਨਸੀਹਤ ਕੀਤੀ ਕਿ ਤੁਸੀਂ ਗੁੱਸਾ ਨਾ ਕਰਿਆ ਕਰੋ।

Source
رواه البخاري
Download image

Saved at original quality