Hadith for the World
Tap the image to view it full size
Virtues and Manners

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ: ਰਸੂਲੁੱਲਾਹ ﷺ ਨੇ ਮੇਰੇ ਮੋਢੇ ਨੂੰ ਫੜਿਆ ਅਤੇ ਫਰਮਾਇਆ:

Available in 61 languages
«ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ: ਰਸੂਲੁੱਲਾਹ ﷺ ਨੇ ਮੇਰੇ ਮੋਢੇ ਨੂੰ ਫੜਿਆ ਅਤੇ ਫਰਮਾਇਆ: "ਦੁਨਿਆ ਵਿੱਚ ਇੰਜ ਰਹੋ ਜਿਵੇਂ ਕਿ ਤੁਸੀਂ ਕੋਈ ਅਜਨਬੀ ਜਾਂ ਮੁਸਾਫ਼ਿਰ (ਯਾਤਰੀ) ਹੋਵੋ।" ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਕਿਹਾ ਕਰਦੇ ਸੀ: "ਜਦੋਂ ਤੁਸੀਂ ਸ਼ਾਮ ਕਰੋ ਤਾਂ ਸਵੇਰ ਦੀ ਉਡੀਕ ਨਾ ਕਰੋ, ਅਤੇ ਜਦੋਂ ਸਵੇਰ ਕਰੋ ਤਾਂ ਸ਼ਾਮ ਦੀ ਉਡੀਕ ਨਾ ਕਰੋ। ਆਪਣੀ ਸਿਹਤ ਤੇ ਤੰਦਰੁਸਤੀ ਦੇ ਸਮੇਂ ਵਿੱਚ ਆਪਣੇ ਰੋਗ ਲਈ ਅਤੇ ਆਪਣੀ ਜ਼ਿੰਦਗੀ ਵੇਲੇ ਆਪਣੀ ਮੌਤ ਲਈ ਤਿਆਰੀ ਕਰ ਰੱਖੋ।"»

Meaning translation ·

Explanation

The meaning in a few plain lines

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਦੇ ਮੋਢੇ ਨੂੰ ਫੜਿਆ ਤੇ ਉਨ੍ਹਾਂ ਨੂੰ ਕਿਹਾ: ਦੁਨਿਆ ਵਿੱਚ ਇੰਜ ਰਹੋ ਕਿ ਜਿਵੇਂ ਤੁਸੀਂ ਕੋਈ ਅਜਨਬੀ ਆਦਮੀ ਹੋਵੋ, ਜੋ ਇੱਕ ਅਜਿਹੀ ਥਾਂ 'ਤੇ ਪਹੁੰਚ ਚੁੱਕਾ ਹੋਵੇ, ਜਿੱਥੇ ਨਾ ਰਹਿਣ ਲਈ ਘਰ ਹੋਵੇ ਅਤੇ ਨਾ ਦਿਲ ਲਗਾਉਣ ਲਈ ਕੋਈ ਸਾਥੀ। ਨਾ ਪਰਿਵਾਰ ਹੋਵੇ ਅਤੇ ਨਾ ਰਿਸ਼ਤੇਦਾਰ ਹੋਣ। ਕਿਉਂਕਿ ਇਹੋ ਚੀਜ਼ਾਂ ਹਨ ਜੋ ਬੰਦੇ ਨੂੰ ਉਸਦੇ ਪੈਦਾ ਕਰਨ ਵਾਲੇ ਤੋਂ ਬੇਪਰਵਾਹ ਕਰ ਦਿੰਦੀਆਂ ਹਨ। ਸਗੋਂ ਅਜਨਬੀ ਤੋਂ ਵੀ ਵੱਧਕੇ ਆਪਣੇ ਵਤਨ (ਦੇਸ਼) ਦੀ ਤਲਾਸ਼ ਵਿੱਚ ਨਿੱਕਲਿਆ ਮੁਸਾਫ਼ਿਰ ਬਣ ਜਾਓ। ਅਜਨਬੀ ਬੰਦਾ ਤਾਂ ਕਦੀ-ਕਦੀ ਕਿਸੇ ਥਾਂ 'ਤੇ ਠਹਿਰ ਵੀ ਜਾਂਦਾ ਹੈ, ਲੇਕਿਨ ਆਪਣੇ ਵਤਨ ਵੱਲ ਜਾਣ ਵਾਲਾ ਮੁਸਾਫ਼ਿਰ ਚੱਲਦਾ ਹੀ ਰਹਿੰਦਾ ਹੈ। ਕਿਸੇ ਥਾਂ 'ਤੇ ਨਹੀਂ ਰੁਕਦਾ। ਉਸਦੀ ਨਜ਼ਰ ਆਪਣੀ ਮੰਜ਼ਿਲ 'ਤੇ ਹੀ ਰਹਿੰਦੀ ਹੈ। ਸੋ ਜਿਸ ਪ੍ਰਕਾਰ ਇੱਕ ਮੁਸਾਫ਼ਿਰ ਓਨਾ ਹੀ ਸਮਾਨ ਨਾਲ ਰੱਖਦਾ ਹੈ ਜਿੰਨਾ ਜ਼ਰੂਰੀ ਸਮਝਦਾ ਹੈ, ਜੋ ਮੰਜ਼ਿਲ ਤੱਕ ਪਹੁੰਚਾ ਦੇਵੇ, ਉਸੇ ਪ੍ਰਕਾਰ ਇੱਕ ਮੋਮੀਨ (ਈਮਾਨ ਵਾਲਾ) ਵੀ ਦੁਨਿਆ ਦੇ ਓਨੇ ਹੀ ਸਾਧਨ ਜਮ੍ਹਾ (ਇਕੱਠੇ) ਕਰਨਾ ਜ਼ਰੂਰੀ ਸਮਝਦਾ ਹੈ ਜੋ ਉਸਨੂੰ ਮੰਜ਼ਿਲ (ਭਾਵ ਜੰਨਤ) ਤੱਕ ਪਹੁੰਚਾ ਦੇਣ। ਸੋ ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਨੇ ਇਸ ਨਸੀਹਤ 'ਤੇ ਪੂਰਾ ਅਮਲ ਕੀਤਾ। ਉਹ ਕਿਹਾ ਕਰਦੇ ਸੀ: ਸਵੇਰ ਆਵੇ ਤਾਂ ਸ਼ਾਮ ਦੀ ਉਡੀਕ ਨਾ ਕਰੋ, ਅਤੇ ਸ਼ਾਮ ਆਵੇ ਤਾਂ ਸਵੇਰ ਦੀ ਉਡੀਕ ਨਾ ਕਰੋ। ਆਪਣੇ ਆਪ ਨੂੰ ਕਬਰ ਵਿੱਚ ਦਫ਼ਨ ਲੋਕਾਂ ਵਿੱਚ ਮੰਨੋ। ਕਿਉਂਕਿ ਇਨਸਾਨ ਦੀ ਜ਼ਿੰਦਗੀ ਤੰਦਰੁਸਤੀ ਤੇ ਬੀਮਾਰੀ ਤੋਂ ਖਾਲੀ ਨਹੀਂ ਰਹਿੰਦੀ। ਇਸੇ ਲਈ ਬਿਮਾਰੀ ਦੇ ਦਿਨ ਆਉਣ ਤੋਂ ਪਹਿਲਾਂ ਆਪਣੀ ਤੰਦਰੁਸਤੀ ਦੇ ਦਿਨਾਂ ਵਿੱਚ ਨੇਕੀ ਦੇ ਕੰਮ ਕਰ ਲਿਆ ਕਰੋ। ਤੰਦਰੁਸਤੀ ਦੇ ਦਿਨਾਂ ਵਿੱਚ ਨੇਕੀ ਦੇ ਕੰਮ ਕਰਦੇ ਜਾਓ ਕਿ ਕਿਤੇ ਬਿਮਾਰੀ ਰਾਹ ਨਾ ਰੋਕ ਲਵੇ। ਦੁਨੀਆ ਦੇ ਜੀਵਨ ਦਾ ਲਾਭ ਲੈਂਦੇ ਹੋਏ ਅਜਿਹੀਆਂ ਚੀਜ਼ਾਂ ਇਕੱਠੀਆਂ ਕਰ ਲਵੋ, ਜੋ ਮੌਤ ਤੋਂ ਬਾਅਦ ਕੰਮ ਆਉਣ।

Source
رواه البخاري
Download image

Saved at original quality